Thursday, July 16, 2026
spot_img

ਪੰਜਾਬ ਦਾ 500 ਸਾਲ ਪੁਰਾਣਾ ਭੋਲੇਨਾਥ ਦਾ ਸ਼ਿਵਾਲਾ, ਜਿਥੇ ਦੋ ਸੰਗਲ ਚੜਾਉਣ ਨਾਲ ਦਿਨਾਂ ’ਚ ਪੂਰੀ ਹੋ ਜਾਂਦੀਆਂ ਹਨ ਸਾਰੀਆਂ ਮਨੋਕਾਮਨਾ

Must read

ਸਾਵਣ ਮਹੀਨੇ ਵਿੱਚ ਵਿਸ਼ੇਸ਼ ਪੂਜਾ ਸ਼ੁਰੂ
ਦਿ ਸਿਟੀ ਹੈਡਲਾਈਨ
ਲੁਧਿਆਣਾ, 16 ਜੁਲਾਈ
ਭਗਵਾਨ ਭੋਲੇਨਾਥ ਜੀ ਦੇ ਖਾਸ ਮੰਨੇ ਜਾਣ ਵਾਲੇ ਸਾਵਣ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਅੱਜ ਸ਼ਿਵ ਮੰਦਿਰਾਂ ਵਿੱਚ ਭੋਲੇਨਾਥ ਦੇ ਭਗਤਾਂ ਦੀ ਭੀੜ ਲੱਗਣੀ ਸ਼ੁਰੂ ਹੋ ਗਈ ਹੈ। ਇਸੇ ਦੇ ਲਈ ਦਿ ਸਿਟੀ ਹੈਡਲਾਈਨ ਵੱਲੋਂ ਸ਼ਿਵ ਯਾਤਰਾ ਦੇ ਨਾਮ ਨਾਲ ਇੱਕ ਖਾਸ ਸੀਰੀਜ਼ ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ 30 ਦਿਨ 30 ਪ੍ਰਾਚੀਨ ਸ਼ਿਵ ਮੰਦਿਰਾਂ ਦੇ ਦਰਸ਼ਨਾ ਕਰਵਾਏ ਜਾਣਗੇ। ਇਸੇ ਤਹਿਤ ਅੱਜ ਪਹਿਲੇ ਐਪੀਸੋਡ ਵਿੱਚ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ 500 ਸਾਲ ਪ੍ਰਾਚੀਨ ਸੰਗਲਾ ਵਾਲਾ ਸ਼ਿਵਾਲਾ ਦੇ ਇਤਿਹਾਸ ਬਾਰੇ ਜਾਣਦੇ ਹਾਂ। ਇਹ ਮੰਦਿਰ 500 ਤੋਂ 800 ਸਾਲ ਪੁਰਾਣਾ ਦੱਸਿਆ ਜਾ ਰਿਹਾ ਹੈ। ਇੱਥੇ ਦੇ ਮਹੰਤ ਦਿਨੇਸ਼ ਪੁਰੀ ਨੇ ਦੱਸਿਆ ਕਿ ਇਸ ਮੰਦਿਰ ਦੀ ਖਾਸਿਅਤ ਹੈ ਕਿ ਇੱਥੇ ਭਗਵਾਨ ਭੋਲੇਨਾਥ ਦਾ ਸ਼ਿਵਲਿੰਗ ਖੁੱਦ ਪ੍ਰਕਟ ਹੋਇਆ ਸੀ। ਜੋ ਸ਼ਿਵਲਿੰਗ ਪ੍ਰਕਟ ਹੋਇਆ ਸੀ, ਉਸਦੀ ਸੁਰੱਖਿਆ ਲਈ ਉਸ ਵੇਲੇ ਦੇ ਮਹੰਤ ਅਲਖ ਪੁਰੀ ਜੀ ਨੇ ਸੰਗਲਾਂ ਦੇ ਨਾਲ ਇਸ ਸ਼ਿਵਾਲਾ ਦੀ ਸੁਰੱਖਿਆ ਕੰਧ ਬਣਾਈ। ਜਿਸ ਤੋਂ ਬਾਅਦ ਇਸਦਾ ਨਾਮ ਸੰਗਲਾ ਵਾਲਾ ਸ਼ਿਵਾਲਾ ਪਇਆ। ਇਸ ਮੰਦਿਰ ਦੇ ਦਰਵਾਜ਼ੇ ’ਤੇ ਅੱਜ ਵੀ ਸੰਗਲ ਲੱਟਕਦੇ ਹਨ। ਇਹੀ ਨਹੀਂ ਇਹ ਵੀ ਮਾਨਤਾ ਹੈ ਕਿ ਇਸ ਸ਼ਿਵਾਲੇ ਵਿੱਚ 2 ਸੰਗਲ ਚੜਾਉਣ ਦੇ ਨਾਲ ਦਿਨਾਂ ਵਿੱਚ ਹੀ ਭੋਲੇਨਾਥ ਭਗਤਾਂ ਦੀ ਹਰ ਜਾਇਜ਼ ਮਨੋਕਾਮਨਾ ਨੂੰ ਪੂਰਾ ਕਰ ਦਿੰਦੇ ਹਨ।
ਦਿ ਸਿਟੀ ਹੈਡਲਾਈਨ ਦੇ ਡਾਇਰੈਕਟਰ ਨਵਨੀਤ ਕੌਰ ਦੇ ਨਾਲ ਖਾਸ ਗੱਲਬਾਤ ਦੌਰਾਨ ਮਹੰਤ ਦਿਨੇਸ਼ ਪੁਰੀ ਨੇ ਦੱਸਿਆ ਕਿ ਇਸ ਮੰਦਿਰ ਵਿੱਚ ਨਾਗਾ ਤੇ ਹੋਰ ਸਾਧੂਆਂ ਨੂੰ ਬਹੁਤ ਤੱਪ ਕੀਤਾ। ਤੱਪ ਦੀ ਸ਼ਕਤੀ ਦੇ ਨਾਲ ਇੱਥੇ ਭਗਵਾਨ ਭੋਲੇਨਾਥ ਨੇ ਸਾਧੂਆਂ ਨੂੰ ਆਸ਼ੀਰਵਾਦ ਦਿੰਦੇ ਹੋਏ ਆਪਣਾ ਸ਼ਿਵਲਿੰਗ ਸਵਰੂਪ ਪ੍ਰਕਟ ਕੀਤਾ ਸੀ। ਇਸ ਮੰਦਿਰ ਵਿੱਚ 19ਵੀਂ ਮਹੰਤ ਦੀ ਪੀੜੀ ਚੱਲ ਰਹੀ ਹੈ। ਇਸ ਸ਼ਿਵਾਲਾ ਵਿੱਚ ਭਗਵਾਨ ਭੋਲੇਨਾਥ ਸਾਕਸ਼ਾਤ ਵਿਰਾਜ਼ਮਾਨ ਹਨ। ਕੋਈ ਵੀ ਭਗਤ ਅਗਰ ਸਾਵਣ ਦੇ ਪੂਰਾ ਮਹੀਨਾ ਭਗਵਾਨ ਭੋਲੇਨਾਥ ਦੇ ਸ਼ਿਵਲਿੰਗ ’ਤੇ ਬੇਲ ਪੱਤਰ ਚੜ੍ਹਾਉਂਦਾ ਹੈ ਤਾ ਉਸ ਦੀਆਂ ਝੋਲੀਆਂ ਭੋਲੇਨਾਥ ਭਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸ਼ਿਵਾਲਾ ਵਿੱਚ ਲੋਕਾਂ ਦਾ ਚਮੜੀ, ਜੇਨੂਓ ਤੇ ਹੋਰਨਾਂ ਬੀਮਾਰੀਆਂ ਦੇ ਲਈ ਹੱਥ ਹੋਲਾ ਵੀ ਕੀਤਾ ਜਾਂਦਾ ਹੈ। ਕਾਲੇ ਧਾਗੇ ਦੇ ਨਾਲ ਹੀ ਇੱਥੇ ਲੋਕਾਂ ਨੂੰ ਵੱਡੀ ਰਾਹਤ ਮਿਲਦੀ ਹੈ।
ਅਗਰ ਤੁਸੀ ਵੀ ਭਗਵਾਨ ਭੋਲੇਨਾਥ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਇਹ ਮੰਦਿਰ ਲੁਧਿਆਣਾ ਦੇ ਚੌੜਾ ਬਾਜ਼ਾਰ ਦੇ ਨਾਲ ਹੀ ਸਥਿਤ ਹੈ। ਗੋਗਲ ਮੈਪ ਵਿੱਚ ਸੰਗਲਾ ਵਾਲਾ ਸ਼ਿਵਾਲਾ ਲਿੱਖਦੇ ਹੀ ਇਸ ਦੀ ਲੋਕੇਸ਼ਨ ਆਪ ਨੂੰ ਮਿਲ ਸਕਦੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article