Saturday, July 27, 2024
spot_img

ਲੁਧਿਆਣਾ ‘ਚ ਸਤਲੁਜ ਪੁਲ ‘ਤੇ ਅੱ*ਗ ਦੀ ਲਪੇਟ ‘ਚ ਆਈ ਸਕੂਲੀ ਬੱਸ

Must read

ਬੀਤੀ ਰਾਤ ਪੰਜਾਬ ਦੇ ਲੁਧਿਆਣਾ ਅਤੇ ਜਲੰਧਰ ਦੀ ਸਰਹੱਦ ‘ਤੇ ਸਤਲੁਜ ਦਰਿਆ ਪੁਲ ‘ਤੇ ਚੱਲ ਰਹੀ ਇੱਕ ਮਿੰਨੀ ਸਕੂਲ ਬੱਸ ਨੂੰ ਅਚਾਨਕ ਅੱਗ ਲੱਗ ਗਈ। ਡਰਾਈਵਰ ਇੰਦੌਰ ਤੋਂ ਬੱਸ ਨੂੰ ਮੋਡੀਫਾਈ ਕਰਵਾ ਕੇ ਸ੍ਰੀਨਗਰ ਲਿਜਾ ਰਿਹਾ ਸੀ।

ਅੱਗ ਲੱਗਣ ਤੋਂ ਬਾਅਦ ਡਰਾਈਵਰ ਅਤੇ ਉਸ ਦੇ ਸਾਥੀ ਨੇ ਚੱਲਦੀ ਬੱਸ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਡਰਾਈਵਰ ਨੇ ਟੋਲ ਪਲਾਜ਼ਾ ‘ਤੇ ਜਾ ਕੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ। ਅੱਗ ਬੁਝਾਉਣ ਤੱਕ ਬੱਸ ਪੂਰੀ ਤਰ੍ਹਾਂ ਸੜ ਚੁੱਕੀ ਸੀ।

ਮਿਲੀ ਜਾਣਕਾਰੀ ਮੁਤਾਬਿਕ ਸ਼ਾਟ ਸਰਕਟ ਨਾਲ ਬੱਸ ਦੀ ਸੀਟ ਨੂੰ ਅੱਗ ਲੱਗ ਗਈ। ਸਤਲੁਜ ਦਰਿਆ ਤੇ ਬੱਸ ਨੂੰ ਅੱਗ ਲੱਗ ਜਾਣ ਕਾਰਨ ਟ੍ਰੈਫ਼ਿਕ ਜਾਮ ਲੱਗ ਗਿਆ। ਥਾਣਾ ਲਾਡੋਵਾਲ ਤੇ ਫਿਲੌਰ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਇਸ ਸੰਬੰਧ ਵਿੱਚ ਥਾਣਾ ਲਾਡੋਵਾਲ ਦੇ ਮੁਖੀ ਲਵਦੀਪ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article