Saturday, July 27, 2024
spot_img

ਝੀਲ ‘ਚ ਕਿਸ਼ਤੀ ਪਲਟਣ ਕਾਰਨ ਪਿਕਨਿਕ ਮਨਾਉਣ ਗਏ ਵਿਦਿਆਰਥੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਪੜ੍ਹੋ ਪੂਰੀ ਖ਼ਬਰ

Must read

ਗੁਜਰਾਤ ਦੇ ਵਡੋਦਰਾ ਸ਼ਹਿਰ ‘ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਇਕ ਝੀਲ ‘ਚ ਵੀਰਵਾਰ ਨੂੰ ਇਕ ਕਿਸ਼ਤੀ ਪਲਟਣ ਨਾਲ 14 ਬੱਚੇ ਡੁੱਬ ਗਏ। ਹਾਦਸੇ ਵਿੱਚ ਇੱਕ ਅਧਿਆਪਕ ਦੀ ਵੀ ਮੌਤ ਹੋ ਗਈ ਹੈ। ਕਿਸ਼ਤੀ ‘ਤੇ 27 ਵਿਦਿਆਰਥੀ ਸਵਾਰ ਸਨ ਜੋ ਪਿਕਨਿਕ ਮਨਾਉਣ ਆਏ ਸਨ। ਘਟਨਾ ਤੋਂ ਬਾਅਦ ਲੋਕਾਂ ਨੇ ਰੌਲਾ ਸੁਣ ਕੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ।

ਅਧਿਕਾਰੀਆਂ ਨੇ ਦੱਸਿਆ ਕਿ ਹੋਰ ਵਿਦਿਆਰਥੀਆਂ ਨੂੰ ਲੱਭਣ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਗੁਜਰਾਤ ਦੇ ਸਿੱਖਿਆ ਮੰਤਰੀ ਕੁਬੇਰ ਡੰਡੋਰ ਨੇ ਕਿਹਾ, ‘ਮੈਨੂੰ ਹੁਣੇ ਪਤਾ ਲੱਗਾ ਹੈ ਕਿ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਝੀਲ ਵਿੱਚ ਪਲਟ ਜਾਣ ਕਾਰਨ ਬੱਚਿਆਂ ਦੀ ਮੌਤ ਹੋ ਗਈ ਹੈ।’ ਉਨ੍ਹਾਂ ਕਿਹਾ, ‘ਬਚਾਅ ਕਾਰਜ ਜਾਰੀ ਹਨ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਹੋਰ ਏਜੰਸੀਆਂ ਦੇ ਨਾਲ ਬਚਾਅ ਕਾਰਜ ਚਲਾ ਰਹੇ ਹਨ। ਵਡੋਦਰਾ ਦੇ ਜ਼ਿਲ੍ਹਾ ਮੈਜਿਸਟਰੇਟ ਏਬੀ ਗੋਰ ਨੇ ਦੱਸਿਆ ਕਿ ਕਿਸ਼ਤੀ ਵਿੱਚ 27 ਬੱਚੇ ਸਵਾਰ ਸਨ।

ਵਡੋਦਰਾ ਦੇ ਚੀਫ਼ ਫਾਇਰ ਅਫ਼ਸਰ ਪਾਰਥ ਬ੍ਰਹਮਭੱਟ ਨੇ ਦੱਸਿਆ, ‘ਪਿਕਨਿਕ ਮਨਾਉਣ ਆਏ ਸਕੂਲੀ ਵਿਦਿਆਰਥੀਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਦੁਪਹਿਰ ਵੇਲੇ ਹਰਨੀ ਝੀਲ ‘ਚ ਡੁੱਬ ਗਈ। ਫਾਇਰ ਕਰਮੀਆਂ ਨੇ ਹੁਣ ਤੱਕ ਸੱਤ ਵਿਦਿਆਰਥੀਆਂ ਨੂੰ ਬਚਾ ਲਿਆ ਹੈ, ਜਦੋਂ ਕਿ ਲਾਪਤਾ ਬੱਚਿਆਂ ਦੀ ਭਾਲ ਜਾਰੀ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਵੱਲੋਂ ਕੁਝ ਬੱਚਿਆਂ ਨੂੰ ਬਚਾ ਲਿਆ ਗਿਆ ਪਰ ਹਾਲੇ ਵੀ NDRF ਦੀ ਟੀਮ ਵੀ ਬਚਾਅ ਕਾਰਜ ‘ਚ ਲੱਗੀ ਹੋਈ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article