Friday, June 12, 2026
spot_img

R Nait ਦੇ ਨਵੇਂ ਗਾਣੇ ‘ਤੇ ਵਿਵਾਦ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ ਨੇ ਲੁਧਿਆਣਾ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ

Must read

ਮਸ਼ਹੂਰ ਗਾਇਕ Nait ਆਪਣੇ ਨਵੇਂ ਗਾਣੇ ‘ਰੀਲ’ ਨੂੰ ਲੈ ਕੇ ਵਿਵਾਦਾਂ ਵਿਚ ਘਿਰ ਗਏ ਹਨ। ਇਸ ਨੂੰ ਲੈ ਕੇ ਲੁਧਿਆਣਾ ਵਿਚ ਹਿੰਦੂ ਸੰਗਠਨ ਸ਼ਿਵਸੈਨਾ ਪੰਜਾਬ ਨੇ ਸਖਤ ਇਤਰਾਜ਼ ਪ੍ਰਗਟਾਇਆ ਹੈ। ਸੰਗਠਨ ਦਾ ਦੋਸ਼ ਹੈ ਕਿ ਆਰ. ਨੈਤ ਨੇ ਆਪਣੇ ਗਾਣੇ ਵਿਚ ਹਿੰਦੂ ਸਾਧੂਆਂ ਤੇ ਸਨਾਤਨ ਧਰਮ ਦੇ ਪਵਿੱਤਰ ਪ੍ਰਤੀਕਾਂ ਨੂੰ ਇਤਰਾਜ਼ਯੋਗ ਦਿਖਾਇਆ ਹੈ ਜਿਸ ਨਾਲ ਕਰੋੜਾਂ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।

ਮਾਮਲੇ ਨੂੰ ਲੈ ਕੇ ਸ਼ਿਵਸੈਨਾ ਨੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰਬਰ 3 ਵਿਚ ਗਾਇਕ ਖਿਲਾਫ ਸ਼ਿਕਾਇਤ ਦਿੱਤੀ ਹੈ ਤੇ ਗਾਇਕ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਸ਼ਿਕਾਇਤ ਮਿਲਣ ਦੀ ਪੁਸ਼ਟੀ ਕੀਤੀ ਹੈ ਤੇ ਵੀਡੀਓ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਸ਼ਿਵਸੈਨਾ ਪੰਜਾਬ ਦੇ ਪ੍ਰਧਾਨ ਵਨੀਤ ਦੁਆ ਦਾ ਕਹਿਣਾ ਹੈ ਕਿ ਸਿਰਫ ਵਿਊਜ਼ ਤੇ ਲੋਕਪ੍ਰਿਯਤਾ ਪਾਉਣ ਲਈ ਸਾਡੀ ਸਦੀਆਂ ਪੁਰਾਣੀ ਸੰਤ ਪ੍ਰੰਪਰਾ ਨੂੰ ‘ਪਾਖੰਡ ਤੇ ਬਿਜ਼ਨੈੱਸ’ ਵਜੋਂ ਦਿਖਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹਿੰਦੂ ਸੰਗਠਨਾਂ ਦਾ ਤਰਕ ਹੈ ਕਿ ਸਨਾਤਨ ਧਰਮ ਵਿਚ ਭਗਵਾ ਕੱਪੜੇ, ਰੁਦਰਾਕਸ਼ ਤੇ ਤਿਲਕ ਵੈਰਾਗ, ਤਿਆਗ ਤੇ ਤਪੱਸਿਆ ਦੇ ਪ੍ਰਤੀਕ ਹਨ। ਇਨ੍ਹਾਂ ਨੂੰ ਚਮਕੀਲੀ ਜੈਕੇਟਾਂ ਤੇ ਅਜੀਬ ਡਾਂ ਸਟੈੱਪਸ ਨਾਲ ਜੋੜ ਕੇ ਇਕ ‘ਪੌਪ ਕਲਚਰ’ ਦਾ ਹਿੱਸਾ ਬਣਾਉਣਾ ਆਸਥਾ ਦੇ ਨਾਲ ਖਿਲਵਾੜ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article