ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਅਵੇਟੇਡ ਸ਼ੋਅ, “ਸਾਈਨ ਟੂ ਗੌਡ ਵਰਲਡ ਟੂਰ” ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਹ ਵੀਡੀਓ ਸਿੱਧੂ ਮੂਸੇਵਾਲਾ ਦੇ Official ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਸੀ। ਇਹ ਟੀਜ਼ਰ ਸਿੱਧੂ ਮੂਸੇਵਾਲਾ ਦੇ ਇੱਕ ਹੋਲੋਗ੍ਰਾਮ ਨਾਲ ਸ਼ੁਰੂ ਹੁੰਦਾ ਹੈ, ਜਿਸ ਵਿੱਚ ਉਹ ਆਪਣੀਆਂ ਅੱਖਾਂ ਖੋਲ੍ਹਦਾ ਹੈ ਅਤੇ ਫਿਰ ਸਟੇਡੀਅਮ ਵਿੱਚ ਭੀੜ ਨੂੰ ਦਿਖਾਇਆ ਗਿਆ ਹੈ। ਇਸ ਦੇ ਨਾਲ ਬਲੈਕ ਟਾਈਗਰ ਵੀ ਦਿਖਾਈ ਦਿੰਦਾ ਹੈ।
ਗਾਇਕ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਟੂਰ “ਸਾਈਨ ਟੂ ਗੌਡ” ਟੀਜ਼ਰ ਨੂੰ 24 ਘੰਟਿਆਂ ‘ਚ 2 ਕਰੋੜ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਲਗਭਗ ਢਾਈ ਕਰੜ ਲਾਈਕ ਮਿਲ ਚੁੱਕੇ ਹਨ। ਹੋਲੋਗ੍ਰਾਮ ਟੂਰ ਟੀਜ਼ਰ “ਐਂਪਾਇਰ ਫਾਲਸ” ਮੁਬਾਵਰੇ ਨਾਲ ਸ਼ੁਰੂ ਹੁੰਦਾ ਹੈ। ਇਸਦਾ ਮਤਲਬ ਹੈ ਕਿ ਦੁਨੀਆ ਵਿੱਚ ਸ਼ਕਤੀਸ਼ਾਲੀ ਸਾਮਰਾਜ ਖਤਮ ਹੋ ਜਾਂਦੇ ਹਨ, ਪਰ ਇੱਕ ਕਲਾਕਾਰ ਦਾ ਸਾਮਰਾਜ ਕਦੇ ਖਤਮ ਨਹੀਂ ਹੁੰਦਾ। ਇਸ ‘ਚ ਸਿੱਧੂ ਮੂਸੇਵਾਲਾ ਦਾ ਗੀਤ ‘ਸਿੱਧੂ ਹੁਣ ਵੱਡੇ ਤਾਮਝਾਮ ਕਰੇ ਸੋਣੀਏ, ਗੋਲੀ ਚਲੀ ਬਾਂਗ ਸਾਊਂਡ ਕਰੇ ਸੋਣੀਏ’ ਵਜਦਾ ਸੁਣਾਈ ਦਿੰਦਾ ਹੈ।
ਮੌਤ ਤੋਂ ਬਾਅਦ ਕਿਸੇ ਪਹਿਲੇ ਕਲਾਕਾਰ ਦਾ ਇਹ ਪਹਿਲਾ ਹੋਲੋਗ੍ਰਾਮ ਸ਼ੋਅ ਹੋਣ ਦਾ ਦਾਅਵਾ ਕੀਤਾ ਗਿਆ ਹੈ। ਸਿੱਧੂ ਸਿੱਧੂਵਾਲਾ ਦ ਇਹ ਸ਼ੋਅ 8 ਦੇਸ਼ਾਂ ਵਿਚ ਰਿਲੀਜ ਕੀਤਾ ਜਾਵੇਗਾ। ਪਹਿਲੀ ਵਾਰ ਪਾਕਿਸਤਾਨ ਵਿਚ ਵੀ ਸ਼ੋਅ ਹੋਵੇਗਾ। ਸਿੱਧੂ ਮੂਸੇਵਾਲਾ ਦੇ ਪਾਕਿਸਤਾਨ ‘ਚ ਲੱਖਾਂ ਫੈਨਸ ਹਨ। ਸਿੱਧੂ ਮੂਸੇਵਾਲਾ ਨੇ ਇੱਕ ਪ੍ਰੋਗਰਾਮ ‘ਚ ਪਾਕਿਸਤਾਨ ਵਿਚ ਸ਼ੋਅ ਕਰਨ ਦਾ ਵਾਅਦਾ ਕੀਤਾ ਸੀ ਜਿਸ ਨੂੰ ਹੁਣ ਸਿੱਧੂ ਦੇ ਪਿਤਾ ਬਲਕੌਰ ਸਿੰਘ ਪੂਰਾ ਕਰਨ ਜਾ ਰਹੇ ਹਨ।
ਮੂਸੇਵਾਲਾ ਦਾ ਇਹ ਸ਼ੋਅ 11 ਜੂਨ ਨੂੰ ਯਾਨੀ ਉਸਦੇ ਜਨਮਦਿਨ ਵਾਲੇ ਦਿਨ ਪੂਰਾ ਰਿਲੀਜ ਹੋਣ ਦੀ ਉਮੀਦ ਹੈ। ਪਿਤਾ ਪੁੱਤਰ ਦੇ ਹਰ ਬਰਥਡੇ ‘ਤੇ ਫੈਨਸ ਨੂੰ ਕੁਝ ਨਾ ਕੁਝ ਤੋਹਫਾ ਦਿੰਦੇ ਹਨ। ਪਿਤਾ ਨੇ ਕਿਹਾ ਸੀ ਕਿ ਆਉਣ ਵਾਲੇ 30 ਸਾਲਾਂ ਤੱਕ ਉਹ ਸਿੱਧੂ ਦੇ ਫੈਨਸ ਲਈ ਕੁਝ ਨਾ ਕੁਝ ਗਿਫਟ ਦਿੰਦੇ ਰਹਿਣਗੇ। ਮੂਸੇਵਾਲਾ ਨੇ ਬਹੁਤ ਸਾਰੇ ਗੀਤ ਲਿਖੇ, ਜਿਨ੍ਹਾਂ ਿਚੋਂ ਹਰ ਸਾਲ ਇੱਕ ਗੀਤ ਰਿਲੀਜ ਹੁੰਦਾ ਰਹੇਗਾ। “ਸਾਈਨ ਟੂ ਵਾਰ 2026 ਵਰਲਡ ਟੂਰ” ਦੇ ਤਹਿਤ ਸਿੰਗਰ ਦੀ ਇਹ ਡਿਜੀਟਲ ਵਾਪਸੀ ਥ੍ਰੀ-ਡੀ ਪ੍ਰੋਜੈਕਸ਼ਨ ਤਕਨੀਕ ਰਾਹੀਂ ਹੋਵੇਗੀ।




