ਸੂਬਾ ਪ੍ਰਧਾਨ ਨੇ ਕਰ ਦਿੱਤਾ ਸਪੱਸ਼ਟ ਹੋਵੇਗਾ ਗੱਠਜੋੜ ਜਾਂ ਫਿਰ ਨਹੀਂ ?
ਚੰਡੀਗੜ੍ਹ, 11 ਜੂਨ
ਪਿਛਲੇ 24 ਘੰਟੇ ਦੌਰਾਨ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਵਿਚਾਲੇ ਗੱਠਜੋੜ ਦੀਆਂ ਚਰਚਾਵਾਂ ਨੇ ਸਿਆਸਤ ਵਿੱਚ ਭਾਰੀ ਹੱਲਚਲ ਕਰ ਰੱਖੀ ਹੈ। ਹਾਲਾਤ ਇਹ ਹਨ ਕਿ ਲੋਕ ਤਾਂ ਸੋਸ਼ਲ ਮੀਡੀਆ ’ਤੇ ਮੰਤਰੀ ਕੌਣ ਹੋਵੇਗਾ, ਮੁੱਖ ਮੰਤਰੀ ਕੌਣ ਹੋਵੇਗਾ, ਉਸ ਦੀਆਂ ਚਰਚਾਵਾਂ ਵੀ ਸ਼ੁਰੂ ਕਰੀ ਬੈਠੇ ਹਨ। ਪਰ ਇਸ ਵਿਚਾਲ ਅੱਜ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਗੱਠਜੋੜ ਹੋਵੇਗਾ ਜਾਂ ਫਿਰ ਨਹੀਂ। ਅਕਾਲੀ ਦਲ ਤੇ ਭਾਜਪਾ ਦਰਮਿਆਨ ਸਿਆਸੀ ਗੱਠਜੋੜ ਨੂੰ ਲੈ ਕੇ ਸ਼ੁਰੂ ਹੋਈ ਚਰਚਾ ’ਤੇ ਸਪਸ਼ਟ ਕੀਤਾ ਕਿ ਪੰਜਾਬ ’ਚ ਗੱਠਜੋੜ ਬਾਰੇ ਕਿਸੇ ਪੱਧਰ ’ਤੇ ਵੀ ਕੋਈ ਮੰਥਨ ਨਹੀਂ ਹੋ ਰਿਹਾ ਹੈ ਅਤੇ ਅਫ਼ਵਾਹਾਂ ਤੋਂ ਇਲਾਵਾ ਇਸ ’ਚ ਰੱਤੀ ਭਰ ਸਚਾਈ ਨਹੀਂ। ਉਨ੍ਹਾਂ ਕਿਹਾ ਕਿ ਭਾਜਪਾ ਇਕੱਲੇ ਤੌਰ ’ਤੇ ਸੂਬੇ ’ਚ 117 ਵਿਧਾਨ ਸਭਾ ਹਲਕਿਆਂ ’ਚ ਚੋਣਾਂ ਲੜੇਗੀ। ਭਾਜਪਾ ਪ੍ਰਧਾਨ ਢਿੱਲੋਂ ਦਾ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਪੰਜਾਬ ’ਚ ਆਪਣੀ ਸਿਆਸੀ ਜ਼ਮੀਨ ਖਿਸਕਦੀ ਨਜ਼ਰ ਆ ਰਹੀ ਹੈ ਅਤੇ ਬੌਖਲਾਹਟ ’ਚ ਤੱਥਾਂ ਤੋਂ ਕੋਰੇ ਬਿਆਨ ਦਾਗ਼ ਰਹੇ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਹੁਣ ਸੱਤਾ ’ਤੇ ਬਣੇ ਰਹਿਣ ਲਈ ਪੰਜਾਬ ’ਚ ਧਰਮ ਦਾ ਪੱਤਾ ਖੇਡ ਰਹੇ ਹਨ ਪ੍ਰੰਤੂ ਪੰਜਾਬ ’ਚ ਹਿੰਦੂ ਸਿੱਖ ਭਾਈਚਾਰੇ ਦੇ ਸਬੰਧਾਂ ’ਚ ਤਾਂ ਮਾੜੇ ਵਕਤਾਂ ’ਚ ਵੀ ਕੋਈ ਆਂਚ ਨਹੀਂ ਆਈ ਸੀ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੰਡ ਪਾਊ ਸਿਆਸਤ ਨਾ ਕਰਨ।
ਅਕਾਲੀ ਦਲ ਨਾਲ ਗੱਠਜੋੜ ਦੀਆਂ ਚਰਚਾਵਾਂ ਵਿਚਾਲੇ ਭਾਜਪਾ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਵੱਡਾ ਐਲਾਨ




