ਆਮ ਆਦਮੀ ਪਾਰਟੀ ਛੱਡਣ ਵਾਲੇ ਸਾਂਸਦਾਂ ਨੂੰ ਕੇਂਦਰ ਸਰਕਾਰ ਸਕਿਓਰਿਟੀ ਮੁਹੱਈਆ ਕਰਵਾ ਰਹੀ ਹੈ ਤੇ ਹੁਣ ਪਾਰਟੀ ਛੱਡਣ ਵਾਲੇ ਤੀਜੇ ਸਾਂਸਦ ਅਸ਼ੋਕ ਮਿੱਤਲ ਨੂੰ ਵੀ ਕੇਂਦਰ ਵੱਲੋਂ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਨੂੰ ‘Y’ ਕੈਟਾਗਰੀ ਦੀ ਸੁਰੱਖਿਆ ਕੇਂਦਰ ਵੱਲੋਂ ਦਿੱਤੀ ਗਈ ਹੈ।
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਛੱਡਣ ਵਾਲੇ ਤੀਜੇ ਸਾਂਸਦ ਅਸ਼ੋਕ ਮਿੱਤਲ ਨੂੰ ਕੇਂਦਰ ਸਰਕਾਰ ਨੇ ਸਕਿਓਰਿਟੀ ਦਿੱਤੀ ਹੈ। ਇਸ ਤੋਂ ਪਹਿਲਾਂ ਪਾਰਟੀ ਛੱਡਣ ਵਾਲੇ ਰਾਜ ਸਭਾ ਮੈਂਬਰ ਤੇ ਕ੍ਰਿਕਟਰ ਹਰਭਜਨ ਸਿੰਘ ਦੀ Y ਕੈਟਾਗਰੀ ਦੀ ਸਕਿਓਰਿਟੀ ਵਾਪਸ ਲੈ ਲਈ ਸੀ ਤੇ ਜਲੰਧਰ ਸਥਿਤ ਉਨ੍ਹਾਂ ਦੀ ਰਿਹਾਇਸ਼ ‘ਤੇ ਤਾਇਨਾਤ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ ਜਿਸ ਦੇ ਤੁਰੰਤ ਬਾਅਦ ਭੱਜੀ ਨੂੰ CRPF ਸੁਰੱਖਿਆ ਪ੍ਰਦਾਨ ਕਰਵਾਈ।




