ਪੰਜਾਬ ਸਰਕਾਰ ਵੱਲੋਂ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਲਈ ਰਜਿਸਟ੍ਰੇਸ਼ਨ ਮੰਗਲਵਾਰ ਯਾਨੀ ਅੱਜ 14 ਅਪ੍ਰੈਲ 2026 ਨੂੰ ਸ਼ੁਰੂ ਹੋ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਵਿਚ ਇਸ ਯੋਜਨਾ ਦੀ ਅਧਿਕਾਰਤ ਸ਼ੁਰੂਆਤ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਵੇਲੇ ਨੌਂ ਵਿਧਾਨ ਸਭਾ ਹਲਕਿਆਂ ਵਿਚ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਉਨ੍ਹਾਂ ਲਾਭਪਾਤਰੀਆਂ ਨੂੰ ਕਿਹਾ ਕਿ ਉਹ ਇਹ ਨਾ ਸੋਚਣ ਕਿ ਕਾਰਡ ਬਣਨ ਵਿਚ ਦੇਰੀ ਮਤਲਬ ਪੈਸੇ ਮਿਲਣ ਵਿਚ ਵੀ ਦੇਰੀ ਹੋਵੇਗੀ; ਪੈਸੇ ਉਸੇ ਤਰੀਕ ਤੋਂ ਹੀ ਦਿੱਤੇ ਜਾਣਗੇ, ਜਿਸ ਦਿਨ ਤੋਂ ਇਹ ਯੋਜਨਾ ਸ਼ੁਰੂ ਹੋ ਰਹੀ ਹੈ। ਜਾਤੀ ਸਰਟੀਫਿਕੇਟ ਬਣਵਾਉਣ ਵਿਚ ਇਸ ਸਮੇਂ ਦੇਰੀ ਹੋ ਰਹੀ ਹੈ, ਰਜਿਸਟ੍ਰੇਸ਼ਨ ਕਰਾ ਲਵੋ। ਜਿਵੇਂ ਹੀ ਜਾਤੀ ਸਰਟੀਫਿਕੇਟ ਆ ਜਾਂਦਾ ਹੈ, 1500-1500 ਰੁਪਏ ਖਾਤਿਆਂ ਵਿੱਚ ਜਮ੍ਹਾਂ ਹੋਣਾ ਸ਼ੁਰੂ ਹੋ ਜਾਵੇਗਾ।




