Friday, July 26, 2024
spot_img

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਪੰਜਾਬ ਦੀ ਕੈਟਰੀਨਾ ਕੈਫ਼ ਸ਼ਹਿਨਾਜ਼ ਗਿੱਲ

Must read

ਅੰਮ੍ਰਿਤਸਰ, 2 ਫਰਵਰੀ 2024 – ਸ਼ਹਿਨਾਜ਼ ਗਿੱਲ ਆਪਣੇ 30ਵੇਂ ਜਨਮਦਿਨ ਤੋਂ ਕੁਝ ਦਿਨ ਬਾਅਦ ਸ੍ਰੀ ਹਰਿਮੰਦਿਰ ਸਾਹਿਬ ਅੰਮ੍ਰਿਤਸਰ ਵਿਖੇ ਨਤਮਸਤਕ ਹੋਈ। ਉਸ ਨੇ ਸੋਸ਼ਲ ਮੀਡੀਆ ‘ਤੇ ਆਪਣੀ ਸ੍ਰੀ ਦਰਬਾਰ ਸਾਹਿਬ ਦੀ ਯਾਤਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਦੱਸ ਦਈਏ ਕਿ ਸ਼ਹਿਨਾਜ਼ ਗਿੱਲ ਜਲਦ ਹੀ ਆਪਣੀ ਅਗਲੀ ਨਵੀਂ ਫ਼ਿਲਮ ‘ਸਬ ਫਸਟ ਕਲਾਸ’ ‘ਚ ਨਜ਼ਰ ਆਵੇਗੀ। ਉਹ ਆਖਰੀ ਵਾਰ ‘ਥੈਂਕ ਯੂ ਫਾਰ ਕਮਿੰਗ’ ਵਿੱਚ ਨਜ਼ਰ ਆਏ ਸਨ। ਇਸ ਮੁਲਾਕਾਤ ਦੌਰਾਨ ਸ਼ਹਿਨਾਜ਼ ਨੇ ਇੱਕ ਵਾਰ ਫਿਰ ਆਪਣੇ ਦਾਦਾ ਨਾਲ ਇੱਕ ਫੋਟੋ ਸ਼ੇਅਰ ਕੀਤੀ ਹੈ। ਜਿਸ ਵਿੱਚ ਇੱਕ ਪੰਜਾਬੀ ਗੀਤ ਲਗਾਇਆ ਗਿਆ ਹੈ। ਸ਼ਹਿਨਾਜ਼ ਜਦੋਂ ਵੀ ਅੰਮ੍ਰਿਤਸਰ ਆਉਂਦੀ ਹੈ ਤਾਂ ਉਹ ਆਪਣੇ ਦਾਦਾ ਜੀ ਨਾਲ ਤਸਵੀਰਾਂ ਸ਼ੇਅਰ ਕਰਦੀ ਹੈ। ਇਸ ਮੁਲਾਕਾਤ ਤੋਂ ਪਹਿਲਾਂ ਸ਼ਹਿਨਾਜ਼ ਨੇ ਆਪਣੇ ਜਨਮਦਿਨ ‘ਤੇ ਦਿੱਲੀ ‘ਚ ਲੋੜਵੰਦਾਂ ਨੂੰ ਸਾਮਾਨ ਵੰਡਿਆ ਸੀ, ਜਿਸ ਦੀ ਵੀਡੀਓ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਵੀ ਸ਼ੇਅਰ ਕੀਤੀ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article