Sunday, December 22, 2024
spot_img

ਸਲਮਾਨ ਖਾਨ ਨੇ ਪੂਰੀ ਕੀਤੀ ਕੈਂਸਰ ਤੋਂ ਪੀੜ੍ਹਤ ਰਹੇ ਲੁਧਿਆਣਾ ਦੇ ਇਸ ਬੱਚੇ ਦੀ ਇੱਛਾ

Must read

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਨੇ ਪੰਜਾਬ ਦੇ ਲੁਧਿਆਣਾ ਤੋਂ ਕੈਂਸਰ ਪੀੜਤ ਬੱਚੇ ਦੀ ਇੱਛਾ ਪੂਰੀ ਕੀਤੀ।ਮੁੰਬਈ ਦੇ ਟਾਟਾ ਕੈਂਸਰ ਹਸਪਤਾਲ ਵਿੱਚ ਇਲਾਜ ਦੌਰਾਨ ਸਲਮਾਨ ਖਾਨ ਸਭ ਤੋਂ ਪਹਿਲਾਂ ਬੱਚੇ ਨੂੰ ਮਿਲਣ ਪਹੁੰਚੇ। ਫਿਰ ਜਦੋਂ ਉਹ ਠੀਕ ਹੋ ਗਿਆ ਤਾਂ ਉਸ ਨੂੰ ਆਪਣੇ ਬੰਗਲੇ ‘ਤੇ ਬੁਲਾਇਆ ਗਿਆ। ਇਸ ਦੌਰਾਨ ਬੱਚੇ ਦੇ ਨਾਲ ਉਸ ਦੀ ਮਾਂ ਵੀ ਮੌਜੂਦ ਸੀ।

9 ਸਾਲ ਦਾ ਬੱਚਾ ਜਗਨਦੀਪ ਜੱਗੂ, ਮਾਡਲ ਟਾਊਨ, ਲੁਧਿਆਣਾ ਦਾ ਰਹਿਣ ਵਾਲਾ ਹੈ। ਉਹ 7 ਮਹੀਨਿਆਂ ਵਿੱਚ ਕੈਂਸਰ ਦੀ ਚੌਥੀ ਸਟੇਜ ਨੂੰ ਹਰਾ ਕੇ ਘਰ ਪਰਤਿਆ ਹੈ। ਉਸ ਨੂੰ 2018 ਵਿੱਚ 3.5 ਸਾਲ ਦੀ ਉਮਰ ਵਿੱਚ ਕੈਂਸਰ ਦਾ ਪਤਾ ਲੱਗਾ ਸੀ। ਇਸ ਕਾਰਨ ਉਸ ਦੀ ਅੱਖਾਂ ਦੀ ਰੌਸ਼ਨੀ ਵੀ ਚਲੀ ਗਈ ਪਰ ਇਲਾਜ ਤੋਂ ਬਾਅਦ ਉਸ ਨੂੰ ਨਜ਼ਰ ਆਉਣ ਲੱਗੀ।

ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੇ ਲੁਧਿਆਣਾ ਦੇ ਕੈਂਸਰ ਪੀੜਤ ਬੱਚੇ ਜਗਨਬੀਰ ਦੀ ਇੱਛਾ ਪੂਰੀ ਕੀਤੀ। 2018 ‘ਚ ਸਲਮਾਨ ਖਾਨ ਪਹਿਲੀ ਵਾਰ ਜਗਨਬੀਰ ਨੂੰ ਮੁੰਬਈ ਦੇ ਟਾਟਾ ਮੈਮੋਰੀਅਲ ਸੈਂਟਰ ‘ਚ ਮਿਲੇ ਸਨ, ਉਨ੍ਹਾਂ ਨੇ ਬੱਚੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਉਹ ਕੈਂਸਰ ਨਾਲ ਲੜਨਗੇ ਤਾਂ ਉਹ ਜਿੱਤਣਗੇ ਅਤੇ ਉਹ ਉਸ ਫ਼ਿਰ ਮਿਲਣਗੇ। ਫਿਰ ਜਦੋਂ ਜਗਨਬੀਰ ਠੀਕ ਹੋਇਆ ਤਾਂ ਸਲਮਾਨ ਖਾਨ ਨੇ ਉਨ੍ਹਾਂ ਨੂੰ ਆਪਣੇ ਬੰਗਲੇ ‘ਤੇ ਬੁਲਾਇਆ। ਇਸ ਦੌਰਾਨ ਬੱਚੇ ਦੇ ਨਾਲ ਉਸ ਦੀ ਮਾਂ ਵੀ ਮੌਜੂਦ ਸੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article