Friday, April 17, 2026
spot_img

CM ਭਗਵੰਤ ਮਾਨ ਦੀ ਅਗਵਾਈ ‘ਚ ਪੰਜਾਬ ਕੈਬਨਿਟ ਦੀ ਬੈਠਕ ਅੱਜ, ਕਈ ਅਹਿਮ ਫ਼ੈਸਲਿਆਂ ਨੂੰ ਮਿਲ ਸਕਦੀ ਹੈ ਮਨਜ਼ੂਰੀ

Must read

ਪੰਜਾਬ ਕੈਬਨਿਟ ਦੀ ਅੱਜ ਯਾਨੀ 17 ਅਪ੍ਰੈਲ 2026 ਨੂੰ ਅਹਿਮ ਬੈਠਕ ਹੋਵੇਗੀ। ਦੱਸ ਦੇਈਏ ਕੀ ਸੀਐੱਮ ਮਾਨ ਦੀ ਅਗਵਾਈ ਵਿਚ ਇਹ ਮੀਟਿੰਗ ਹੋਵੇਗੀ ਤੇ ਸਵੇਰੇ 9.30 ਵਜੇ ਮੁੱਖ ਮੰਤਰੀ ਮਾਨ ਦੀ ਅਗਵਾਈ ਵਿਚ ਇਹ ਮੀਟਿੰਗ ਸੱਦੀ ਗਈ ਹੈ।

ਕਿਆਸ ਲਗਾਏ ਜਾ ਰਹੇ ਹਨ ਕਿ ਇਸ ਮੀਟਿੰਗ ਵਿਚ ਕਈ ਅਹਿਮ ਫੈਸਲਿਆਂ ‘ਤੇ ਮੋਹਰ ਲੱਗ ਸਕਦੀ ਹੈ ਤੇ ਅਜਿਹੇ ਵਿਚ ਹਰੇਕ ਦੀਆਂ ਨਜ਼ਰਾਂ ਮੀਟਿੰਗ ‘ਤੇ ਟਿਕੀਆਂ ਹੋਈਆਂ ਹਨ ਕਿ ਆਖਿਰਕਾਰ ਕਿਹੜੇ ਮਹੱਤਵਪੂਰਨ ਫੈਸਲਿਆਂ ‘ਤੇ ਚਰਚਾ ਹੋਵੇਗੀ ਤੇ ਕਿਹੜੇ ਫੈਸਲਿਆਂ ਨੂੰ ਮਨਜ਼ੂਰੀ ਮਿਲੇਗੀ।

ਅੱਜ ਦੀ ਬੈਠਕ ਵਿਚ ਮੀਂਹ ਕਾਰਨ ਫਸਲਾਂ ਨੂੰ ਹੋਏ ਨੁਕਸਾਨ ‘ਤੇ ਵਿਸਾਤਰ ਨਾਲ ਚਰਚਾ ਹੋਣ ਦੀ ਸੰਭਾਵਨਾ ਹੈ ਤੇ ਇਸ ਦੇ ਨਾਲ ਹੀ ਵੱਖ-ਵੱਖ ਵਿਭਾਗਾਂ ਵਿਚ ਚੱਲ ਰਹੀਆਂ ਭਰਤੀਆਂ ਤੇ ਹੋਰ ਪ੍ਰਸ਼ਾਸਨਿਕ ਮੁੱਦਿਆਂ ‘ਤੇ ਵੀ ਚਰਚਾ ਕੀਤੀ ਜਾਵੇਗੀ। ਬੈਠਕ ਮਗਰੋਂ ਸੀਐੱਮ ਮਾਨ ਵੱਲੋਂ ਪ੍ਰੈੱਸ ਕਾਨਫਰੰਸ ਵੀ ਕੀਤੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article