Tuesday, May 21, 2024
spot_img

PSEB ਨੇ ਐਲਾਨਿਆ 12ਵੀਂ ਦਾ ਨਤੀਜਾ, ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ ਮਾਰੀ ਬਾਜ਼ੀ

Must read

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈਆਂ ਗਈਆਂ 12ਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਦੇ ਨਤੀਜੇ ਅੱਜ ਐਲਾਨ ਦਿੱਤੇ ਗਏ ਹਨ। ਇਸ ਵਾਰ ਵੀ ਕੁੜੀਆਂ ਨੂੰ ਪਿੱਛੇ ਛੱਡ ਕੇ ਮੁੰਡਿਆਂ ਨੇ ਬਾਜ਼ੀ ਮਾਰੀ ਹੈ। ਦੱਸ ਦਈਏ ਪਹਿਲੀਆਂ 3 ਪੁਜੀਸ਼ਨਾਂ ‘ਤੇ ਮੁੰਡਿਆਂ ਨੇ ਕਬਜ਼ਾ ਕੀਤਾ ਹੈ। ਸੂਬੇ ਦਾ ਲੁਧਿਆਣਾ ਜ਼ਿਲ੍ਹਾ ਇਸ ਵਾਰ ਵੀ ਸਭ ਤੋਂ ਅੱਗੇ ਰਿਹਾ ਹੈ। ਬੀਐਮਸੀ ਸੀਨੀਅਰ ਸੈਕੰਡਰੀ ਸਕੂਲ ਐਚ ਐੱਮ 150 ਜਮਾਲਪੁਰ ਕਲੋਨੀ ਫੋਕਲ ਪੁਆਇੰਟ ਲੁਧਿਆਣਾ ਦੇ ਵਿਦਿਆਰਥੀ ਏਕਮਪ੍ਰੀਤ ਨੇ 500/500 ਅੰਕ ਲੈਕੇ ਸੂਬੇ ਭਰ ਤੋਂ ਪਹਿਲਾ ਸਥਾਨ ਹਾਸਿਲ ਕੀਤਾ। ਦੂਜਾ ਸਥਾਨ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਗੁਲਬੇਵਾਲਾ ਮੁਕਤਸਰ ਸਾਹਿਬ ਦੇ ਰਵੀ ਉਦੇ ਸਿੰਘ ਨੇ 500/500 ਅੰਕ ਹਾਸਿਲ ਕੀਤੇ। ਤੀਜੇ ਸਥਾਨ ‘ਤੇ ਸੀਨੀਅਰ ਸੈਕੰਡਰੀ ਰੇਜੀਡੈਸਲ ਸਕੂਲ ਫ਼ਾਰ ਮੈਰੀਟੋਰੀਅਸ ਬਠਿੰਡਾ ਦਾ ਅਸ਼ਵਨੀ ਰਿਹਾ,ਜਿਸਨੇ 499/500 ਅੰਕ ਹਾਸਿਲ ਕੀਤੇ ਹਨ। ਆਲ ਓਵਰ ਨਤੀਜਾ 93.04 ਰਿਹਾ ਹੈ।

ਦੱਸ ਦੇਈਏ ਕਿ PSEB ਉਮੀਦਵਾਰਾਂ ਨੂੰ ਸਕੋਰਕਾਰਡ ਦੀ ਜਾਂਚ ਕਰਨ ਲਈ ਆਪਣੇ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਪਾਸਵਰਡ ਨੂੰ ਕੁੰਜੀ ਦੇਣ ਦੀ ਲੋੜ ਹੋਵੇਗੀ। PSEB ਇੰਟਰ-ਕਲਾਸ 12 ਵੀਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ, ਪ੍ਰੀਖਿਆਵਾਂ ਪਾਸ ਕਰਨ ਵਿੱਚ ਅਸਫਲ ਰਹਿਣ ਵਾਲੇ ਵਿਦਿਆਰਥੀ ਪੰਜਾਬ ਬੋਰਡ ਕੰਪਾਰਟਮੈਂਟ ਪ੍ਰੀਖਿਆਵਾਂ ਵਿੱਚ ਬੈਠ ਸਕਣਗੇ। ਕੰਪਾਰਟਮੈਂਟਲ ਇਮਤਿਹਾਨਾਂ ਬਾਰੇ ਜਾਣਕਾਰੀ ਪੰਜਾਬ ਬੋਰਡ ਦੇ ਨਤੀਜੇ ਐਲਾਨ ਤੋਂ ਬਾਅਦ ਜਾਰੀ ਕੀਤੀ ਜਾਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article