ਹਾੜੀ ਦੇ ਸੀਜ਼ਨ ਦੌਰਾਨ ਆਪਣੇ ਹੀ ਖੇਤ ‘ਚ ਤੂੜੀ ਬਣਾ ਰਹੇ ਇੱਕ ਨੌਜਵਾਨ ਦੀ ਟਰੈਕਟਰ ਥੱਲੇ ਆਉਣ ਨਾਲ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿੰਡ ਭਾਮੀਆਂ ਦੇ 26 ਸਾਲਾ ਨਵਪ੍ਰੀਤ ਸਿੰਘ ਦੇ ਪਿਤਾ ਚਰਨਜੀਤ ਸਿੰਘ ਭਾਮੀਆਂ ਨੇ ਦੱਸਿਆ ਕਿ ਮੇਰਾ ਪੁੱਤਰ ਨਵਪ੍ਰੀਤ ਸਿੰਘ ਆਪਣੇ ਖੇਤ ‘ਚ ਤੂੜੀ ਬਣਾ ਰਿਹਾ ਸੀ ਜਿਵੇਂ ਹੀ ਨਵਪ੍ਰੀਤ ਸਿੰਘ ਟਰੈਕਟਰ ਲੈ ਕੇ ਖੇਤ ‘ਚ ਪਹੁੰਚਿਆ ਤਾਂ ਖੇਤ ‘ਚ ਵੱਟ ਉੱਚੀ ਹੋਣ ਕਰਕੇ ਟਰੈਕਟਰ ਬੇਕਾਬੂ ਹੋ ਗਿਆ ਤੇ ਨੌਜਵਾਨ ਟਰੈਕਟਰ ਦੇ ਟਾਇਰ ਥੱਲੇ ਡਿੱਗ ਪਿਆ ਤਾਂ ਨੇੜੇ ਹੀ ਤੂੜੀ ਵਾਲੀ ਮਸ਼ੀਨ ਚਲਾ ਰਹੇ ਕੁਝ ਹੋਰ ਲੋਕਾਂ ਨੇ ਨਵਪ੍ਰੀਤ ਸਿੰਘ ਨੂੰ ਜ਼ਖਮੀ ਹਾਲਾਤਾਂ ‘ਚ ਨਿੱਜੀ ਹਸਪਤਾਲ ਖੰਨੇ ਭਰਤੀ ਕਰਵਾਇਆ।
ਖੰਨੇ ਦੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਉਸਨੂੰ ਅਪੋਲੋ ਹਸਪਤਾਲ ਰੈਫਰ ਕਰ ਦਿੱਤਾ ਜਿੱਥੇ ਡਾਕਟਰਾਂ ਨੇ ਨਵਪ੍ਰੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਦੱਸ ਦਈਏ ਕਿ ਨਵਪ੍ਰੀਤ ਸਿੰਘ ਮਾਪਿਆਂ ਦਾ ਇਕਲੋਤਾ ਪੁੱਤ ਸੀ।




