Friday, June 6, 2025
spot_img

ਵੱਡੀ ਖਬਰ : ਭਾਰਤ ਭੂਸ਼ਣ ਆਸ਼ੂ ਮਾਮਲੇ ‘ਚ ਲੁਧਿਆਣਾ ਵਿਜੀਲੈਂਸ ਬਿਊਰੋ ਦਾ SSP ਸਸਪੈਂਡ

Must read

ਲੁਧਿਆਣਾ, 6 ਜੂਨ- ਪੰਜਾਬ ਸਰਕਾਰ ਨੇ ਲੁਧਿਆਣਾ ਰੇਂਜ ਦੇ ਐਸਐਸਪੀ ਵਿਜੀਲੈਂਸ ਬਿਊਰੋ ਨੂੰ ਅੱਜ ਸਸਪੈਂਡ ਕਰ ਦਿੱਤਾ ਹੈ। ਖਬਰ ਵਾਲੇ ਡਾਟਕਾਮ ਨੂੰ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਜੋ ਭਾਰਤ ਭੂਸ਼ਣ ਆਸ਼ੂ ਨੂੰ ਵਿਜਲੈਂਸ ਬਿਊਰੋ ਇੱਕ ਸਕੂਲ ਦੇ ਘਟਾਲੇ ਚ ਸਮਨ ਭੇਜੇ ਗਏ ਸਨ ਉਹ ਖੁਦ ਹੀ ਆਪਣੇ ਪੱਧਰ ਤੇ ਐਸਐਸਪੀ ਨੇ ਭੇਜੇ ਹਨ।

ਦੱਸ ਦਈਏ ਕਿ ਪੰਜਾਬ ਦੇ ਲੁਧਿਆਣਾ ਵਿੱਚ 19 ਜੂਨ ਨੂੰ ਉਪ ਚੋਣਾਂ ਹੋਣੀਆਂ ਹਨ। ਇਸ ਤੋਂ ਪਹਿਲਾਂ, ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਨੇ ਅੱਜ ਸੰਮਨ ਕੀਤਾ ਹੈ। ਦਰਅਸਲ, ਲੁਧਿਆਣਾ ਯੂਨਿਟ ਨੇ ਸਰਾਭਾ ਨਗਰ ਵਿੱਚ ਸਕੂਲ ਦੀ ਜ਼ਮੀਨ ਦੀ ਦੁਰਵਰਤੋਂ ਨਾਲ ਸਬੰਧਤ 2,400 ਕਰੋੜ ਰੁਪਏ ਦੇ ਘੁਟਾਲੇ ਦੇ ਸਬੰਧ ਵਿੱਚ ਆਸ਼ੂ ਨੂੰ ਸੰਮਨ ਕੀਤਾ ਹੈ।

ਡੀਐਸਪੀ ਵਿਨੋਦ ਕੁਮਾਰ ਵੱਲੋਂ 4 ਜੂਨ ਨੂੰ ਜਾਰੀ ਕੀਤੇ ਗਏ ਸੰਮਨ ਵਿੱਚ, ਆਸ਼ੂ ਨੂੰ ਅੱਜ ਸ਼ੁੱਕਰਵਾਰ (6 ਜੂਨ) ਨੂੰ ਪੁੱਛਗਿੱਛ ਲਈ ਪੇਸ਼ ਹੋਣ ਦਾ ਨਿਰਦੇਸ਼ ਦਿੱਤਾ ਗਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article