Saturday, July 27, 2024
spot_img

ਲੁਧਿਆਣਾ ‘ਚ ਵਕੀਲ ਦਾ ਗੋ*ਲੀਆਂ ਮਾ.ਰ ਕੇ ਕਤ*ਲ

Must read

ਪੰਜਾਬ ਦੇ ਲੁਧਿਆਣਾ ਦੇ ਦੁੱਗਰੀ ਇਲਾਕੇ ‘ਚ ਕਾਰ ‘ਚ ਸਵਾਰ ਬਦਮਾਸ਼ਾਂ ਨੇ ਕਾਰ ‘ਚ ਸਵਾਰ ਵਕੀਲ ‘ਤੇ ਗੋਲੀਆਂ ਚਲਾ ਦਿੱਤੀਆਂ। ਐਡਵੋਕੇਟ ਸੁਖਮੀਤ ਸਿੰਘ ਭਾਟੀਆ ਆਪਣੇ ਬੇਟੇ ਨਾਲ ਕਿਸੇ ਕੰਮ ਲਈ ਜਾ ਰਹੇ ਸਨ। ਬਦਮਾਸ਼ਾਂ ਨੇ ਕੁੱਲ 3 ਗੋਲੀਆਂ ਚਲਾਈਆਂ ਹਨ।

ਵਕੀਲ ਸੁਖਮੀਤ ਨੂੰ ਦੋ ਗੋਲੀਆਂ ਲੱਗੀਆਂ। ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਬਦਮਾਸ਼ ਤੁਰੰਤ ਫਰਾਰ ਹੋ ਗਏ। ਜਿਸ ਕਾਰ ‘ਚ ਬਦਮਾਸ਼ ਆਏ ਸਨ, ਉਸ ਦਾ ਰੰਗ ਚਿੱਟਾ ਸੀ। ਇਹ ਘਟਨਾ ਦੁੱਗਰੀ ਫੇਜ਼-1 ਦੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article