Thursday, April 30, 2026
spot_img

ਜੱਸਾ ਪੱਟੀ ਮਗਰੋਂ ਘੁੰਮਣ ਬ੍ਰਦਰਜ਼ ‘ਆਪ’ ‘ਚ ਹੋਏ ਸ਼ਾਮਿਲ, CM ਮਾਨ ਨੇ ਪਾਰਟੀ ‘ਚ ਕਰਵਾਈ ਸ਼ਮੂਲੀਅਤ

Must read

ਆਮ ਆਦਮੀ ਪਾਰਟੀ ਦਾ ਪਰਿਵਾਰ ਵਧਦਾ ਜਾ ਰਿਹਾ ਹੈ। ਵਕੀਲ ਜੀ.ਐਸ. ਘੁੰਮਣ ਅਤੇ ਜੀ.ਪੀ.ਐਸ. ਘੁੰਮਣ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਪਾਰਟੀ ਵਿੱਚ ਰਸਮੀ ਸ਼ਮੂਲੀਅਤ ਕਰਵਾਈ। ਦੋਵੇਂ ਵਕੀਲ ਘੁੰਮਣ ਬ੍ਰਦਰਜ਼ ਵਜੋਂ ਜਾਣੇ ਜਾਂਦੇ ਹਨ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਤਸਵੀਰਾਂ ਸਾਂਝੀਆਂ ਕਰਕੇ ਲਿਖਿਆ, “ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ-ਹਰਿਆਣਾ ਹਾਈ ਕੋਰਟ ਦੇ ਨਾਮੀ ਵਕੀਲ ‘ਘੁੰਮਣ ਬਰਦਰਜ਼’ ਸ੍ਰੀ ਜੀ.ਐਸ. ਘੁੰਮਣ ਜੀ ਅਤੇ ਸ੍ਰੀ ਜੀ.ਪੀ.ਐਸ. ਘੁੰਮਣ ਜੀ ਦਾ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਨਿੱਘਾ ਸਵਾਗਤ ਹੈ।

ਕਾਨੂੰਨੀ ਮਾਹਿਰਾਂ ਦੇ ਜੁੜਨ ਨਾਲ ਪਾਰਟੀ ਦੀ ਕਾਨੂੰਨੀ ਮਜ਼ਬੂਤੀ ਹੋਰ ਵਧੇਗੀ। ਘੁੰਮਣ ਭਰਾਵਾਂ ਵੱਲੋਂ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2026’ ਬਣਾਉਣ ਦੇ ਇਤਿਹਾਸਕ ਫੈਸਲੇ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਅਸੀਂ ਪੰਜਾਬ ਦੀ ਸੇਵਾ ਅਤੇ ਮਰਿਆਦਾ ਦੀ ਰਾਖੀ ਲਈ ਵਚਨਬੱਧ ਹਾਂ। ਸਾਂਝੇ ਯਤਨਾਂ ਨਾਲ ਅਸੀਂ ਪੰਜਾਬ ਨੂੰ ਹੋਰ ਖੁਸ਼ਹਾਲ ਅਤੇ ਕਾਨੂੰਨੀ ਤੌਰ ‘ਤੇ ਮਜ਼ਬੂਤ ਬਣਾਵਾਂਗੇ।”

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article