ਮਸ਼ਹੂਰ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦੇ ਲਾਈਵ ਸ਼ੋਅ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਦਿਲਜੀਤ ਹਰਮਨਪ੍ਰੀਤ ਕੌਰ ਦਾ ਮੁਰੀਦ ਹੋ ਗਏ ਹਨ, ਜੋਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁਲਿਸ ਨਾਲ ਭਿਰ ਗਈ ਸੀ।
ਆਸਟ੍ਰੇਲੀਆ ਵਿੱਚ ਆਪਣੇ ਓਰਾ ਟੂਰ 2025 ਸ਼ੋਅ ਦੌਰਾਨ ਦਿਲਜੀਤ ਨੇ ਹਰਮਨਪ੍ਰੀਤ ਦਾ ਜ਼ਿਕਰ ਕੀਤਾ ਅਤੇ ਉਸ ਦੇ ਲਈ ਦਰਸ਼ਕਾਂ ਤੋਂ ਤਾੜੀਆਂ ਵਜਵਾਈਆਂ। ਸ਼ੋਅ ਦੌਰਾਨ ਦਿਲਜੀਤ ਨੇ ਭੀੜ ਵਿਚਾਲੇ ਕਿਹਾ- ”ਕੁੜੀਆਂ ਦੀ ਗੱਲ ਹੋਣੀ ਚਾਹੀਦੀ… ਤੁਸੀਂ ਵੇਖੀ ਪੰਜਾਬ ਯੂਨੀਵਰਸਿਟੀ ਵਾਲੀ ਕੁੜੀ ਦੀ ਵੀਡੀਓ, ਬਾਂਹ ਛੱਡ ਕਹਿੰਦੀ… ਸਾਨੂੰ ਸਾਰਿਆਂ ਵੱਲੋਂ ਇਹੀ ਸੰਦੇਸ਼ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ, ਜੋ ਚੀਜ ਪੰਜਾਬ ਦੀ ਹੈ, ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਜਿਨ੍ਹਾਂ ਕੁੜੀਆਂ ਨੇ ਹੌਂਸਲਾ ਵਿਖਾਇਆ, ਉਨ੍ਹਾਂ ਲਈ ਜੋਰਦਾਰ ਤਾੜੀ ਹੋਣੀ ਚਾਹੀਦੀ ਹੈ।




