CM ਭਗਵੰਤ ਮਾਨ ਜੀ ਨੇ ਸ੍ਰੀ ਚਮਕੌਰ ਸਾਹਿਬ ਦੇ ਸਬ-ਡਵੀਜ਼ਨਲ ਹਸਪਤਾਲ ਦਾ ਉਦਘਾਟਨ ਕਰਕੇ ਲੋਕ ਸਮਰਪਿਤ ਕੀਤਾ। ਸ਼ਾਨਦਾਰ ਸਹੂਲਤਾਂ ਵਾਲਾ ਹਸਪਤਾਲ ਇਲਾਕੇ ਤੇ ਨਾਲ ਲਗਦੇ ਪੇਂਡੂ-ਸ਼ਹਿਰੀ ਖੇਤਰ ਲਈ ਲਾਹੇਵੰਦ ਸਿੱਧ ਹੋਵੇਗਾ। ਆਉਣ ਵਾਲੇ ਦਿਨਾਂ ‘ਚ ਸਿਹਤ ਕ੍ਰਾਂਤੀ ਤਹਿਤ ਪੁਰਾਣੇ ਹਸਪਤਾਲਾਂ ਨੂੰ ਅਪਗ੍ਰੇਡ ਕਰਨ ਦਾ ਸਿਲਸਿਲਾ ਇਸੇ ਤਰ੍ਹਾਂ ਲਗਾਤਾਰ ਜਾਰੀ ਰਹੇਗਾ।