ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ (5 ਦਸੰਬਰ) ਫਾਜ਼ਿਲਕਾ ਵਿੱਚ ਸਨ। ਇਸ ਦੌਰਾਨ ਉਨ੍ਹਾਂ ਦੇਸ਼ ਦੀ ਆਜ਼ਾਦੀ ਦੇ 77 ਸਾਲ ਬਾਅਦ ਬੱਲੂਆਣਾ ਵਿੱਚ ਬਣੇ ਸਰਕਾਰੀ ਕਾਲਜ ਅਤੇ ਅਬੋਹਰ ਵਿੱਚ ਬਣੇ ਵਾਟਰ ਵਰਕਸ ਪ੍ਰਾਜੈਕਟ ਨੂੰ ਲੋਕਾਂ ਨੂੰ ਸਮਰਪਿਤ ਕੀਤਾ। ਇਸ ਦੌਰਾਨ ਉਨ੍ਹਾਂ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਾਜੈਕਟਾਂ ਵਿੱਚ ਇੰਨੀ ਦੇਰੀ ਇਸ ਲਈ ਹੋਈ ਕਿਉਂਕਿ ਇਨ੍ਹਾਂ ਲਈ ਜ਼ਿੰਮੇਵਾਰ ਲੋਕਾਂ ਨੇ ਇਸ ਵੱਲ ਧਿਆਨ ਨਹੀਂ ਦਿੱਤਾ।
ਸੀਐਮ ਮਾਨ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਵੀ ਇਹੀ ‘ਜੀਜਾ ਸਾਲਾ-ਕਾਲਾ ਮਾਲਾ’ ਚੱਲਦਾ ਰਿਹਾ। ਕੁਦਰਤ ਬਹੁਤ ਬਲਵਾਨ ਹੈ। ਇਹ ਰੱਬ ਹੈ ਤੁਸੀਂ ਅੱਜਕੱਲ੍ਹ ਟੀਵੀ ‘ਤੇ ਦੇਖ ਰਹੇ ਹੋਵੋਗੇ। ਸਮਾਂ ਰਾਜਿਆਂ ਤੋਂ ਭੀਖ ਮੰਗਵਾ ਦਿੰਦਾ ਹੈ। ਸਮਾਂ ਮੰਗਤਿਆਂ ਦੇ ਸਿਰ ‘ਤੇ ਤਾਜ ਟਿਕਾ ਦਿੰਦਾ ਹੈ। ਰੱਬ ਤੋਂ ਡਰੀਏ, ਜੇ ਚੱਜ ਦੇ ਕੰਮ ਕੀਤੇ ਹੁੰਦੇ ਲੋਕ ਫੁੱਲਾਂ ਦੇ ਹਾਰ ਪਾਉਂਦੇ ਪਰ ਚੱਜ ਦੇ ਕੰਮ ਕੀਤੇ ਹੀ ਨਹੀਂ।