ਜੰਮੂ ਦੀਆਂ ਰਹਿਣ ਵਾਲੀਆਂ ਹਨ ਸਾਰੀਆਂ ਸਵਾਰੀਆਂ
ਦਿ ਸਿਟੀ ਹੈਡਲਾਈਨ
ਲੁਧਿਆਣਾ, 2 ਸਤੰਬਰ
ਹਰਿਦੁਆਰ ਤੋਂ ਜੰਮੂ ਜਾਣ ਵਾਲੀ ਬੱਸ ਲੁਧਿਆਣਾ ਦੇ ਜਲੰਧਰ ਬਾਈਪਾਸ ਨੇੜੇ ਪੈਂਚਰ ਹੋ ਗਏ, ਜਦੋਂ ਤੜਕੇ ਕਰੀਬ 3 ਵਜੇ ਸੜਕ ’ਤੇ ਕੰਡਕਟਰ ਨੇ ਬੱਸ ਨੂੰ ਪੈਂਚਰ ਲਗਾਉਣ ਲਈ ਖੜ੍ਹੀ ਕਰ ਦਿੱਤੀ ਤਾਂ ਪਿੱਛੋਂ ਤੇਜ਼ ਰਫ਼ਤਾਰ ਆ ਰਹੇ ਇੱਕ ਟਰਾਲੇ ਨੇ ਬੱਸ ਨੂੰ ਟੱਕਰ ਮਾਰ ਦਿੱਤੀ। ਜਿਸ ਨਾਲ ਬੱਸ ਵਿੱਚ ਸਵਾਰ 35 ਸਵਾਰੀਆਂ ਫੱਟੜ ਹੋ ਗਈਆਂ। ਟੱਕਰ ਇਨ੍ਹੀਂ ਭਿਆਨਕ ਸੀ ਕਿ ਬੱਸ ਪਲਟ ਕੇ ਦੂਜੇ ਪਾਸੇ ਜਾ ਡਿੱਗੀ। ਜਿਸ ਤੋਂ ਬਾਅਦ ਮੌਕੇ ’ਤੇ ਰੋਲਾ ਪੈਣਾ ਸ਼ੁਰੂ ਹੋ ਗਿਆ। ਆਸਪਾਸ ਦੇ ਲੋਕਾਂ ਦੀ ਮਦਦ ਨਾਲ ਸਵੇਰੇ ਤੜਕੇ ਸਿਵਲ ਹਸਪਤਾਲ ਵਿੱਚ 35 ਸਵਾਰੀਆਂ ਨੂੰ ਲਿਆਉਂਦਾ ਗਿਆ, ਜਿਸ ਵਿੱਚ ਇੱਕ ਦੀ ਮੌਤ ਹੋ ਗਈ। ਕੁੱਝ ਸਵਾਰੀਆਂ ਹਾਲਾਤ ਦੇਖਦੇ ਹੋਏ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਵਿੱਚ ਰੈਫਰ ਕੀਤਾ ਗਿਆ ਹੈ। ਮੌਕੇ ’ਤੇ ਥਾਣਾ ਸਲੇਮ ਟਾਬਰੀ ਦੀ ਪੁਲੀਸ ਨੇ ਪੁੱਜ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਜੰਮੂ ਦੀ ਇੱਕ ਬੱਸ ਹਰਿਦੁਆਰ ਤੋ ਆ ਰਹੇ ਸਨ, ਰਸਤੇ ਵਿੱਚ ਜਦੋਂ ਉਹ ਲੁਧਿਆਣਾ ਪੁੱਜੇ ਤਾਂ ਬੱਸ ਦਾ ਟਾਇਰ ਪੈਂਚਰ ਹੋ ਗਿਆ। ਕੰਡਕਟਰ ਨੇ ਸੜਕ ’ਤੇ ਹੀ ਬੱਸ ਸਾਈਡ ਕਰਕੇ ਟਾਇਰ ਬਦਲਣਾ ਸ਼ੁਰੂ ਕਰ ਦਿੱਤਾ। ਸਾਰੀਆਂ ਸਵਾਰੀਆਂ ਬੱਸ ਵਿੱਚ ਹੀ ਸੋ ਰਹੀਆਂ ਸਨ। ਇਸ ਦੌਰਾਨ ਪਿੱਛੋਂ ਤੇਜ਼ ਰਫ਼ਤਾਰ ਆਇਆ ਇੱਕ ਟਰਾਲਾ ਸਿੱਧਾ ਬੱਸ ਵਿੱਚ ਆ ਵਜਿ੍ਹਆ। ਟੱਕਰ ਇਨ੍ਹਾਂ ਭਿਆਨਕ ਸੀ ਕਿ ਬੱਸ ਦੂਜੇ ਪਾਸੇ ਜਾ ਡਿੱਗੀ। ਬੱਸ ਵਿੱਚ ਕੁੱਲ 43 ਸਵਾਰੀਆਂ ਸਨ, ਜਿਨ੍ਹਾਂ ਵਿੱਚੋਂ ਸਾਰੀਆਂ ਹੀ ਫੱਟੜ ਹੋ ਗਈਆਂ। ਇਨ੍ਹਾਂ ਸਵਾਰੀਆਂ ਵਿੱਚੋਂ 35 ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਤੇ ਬਾਕੀਆਂ ਨੂੰ ਹਾਲਾਤ ਦੇਖਦੇ ਹੋਏ ਚੰਡੀਗੜ੍ਹ ਪੀਜੀਆਈ ਸ਼ਿਫਟ ਕਰ ਦਿੱਤਾ ਗਿਆ ਹੈ।