Friday, November 22, 2024
spot_img

BREAKING NEWS : ਇਸ਼ਮੀਤ ਚੌਂਕ ਤੋਂ ਬਾਅਦ ਹੁਣ ਇਹ ਫਾਟਕ 7 ਦਿਨਾਂ ਲਈ ਹੋਣਗੇ ਬੰਦ, ਲੁਧਿਆਣੇ ਵਾਲਿਓ ਕਰ ਲਓ ਨੋਟ !

Must read

ਰੇਲਵੇ ਨੇ ਇਸ਼ਮੀਤ ਚੌਕ ਫਾਟਕ ਤੋਂ ਬਾਅਦ ਹੁਣ ਮਿੱਡਾ ਚੌਂਕ ਫਾਟਕ 29 ਜੁਲਾਈ ਤੋਂ 5 ਅਗਸਤ ਯਾਨੀ 7 ਦਿਨਾਂ ਲਈ ਆਵਾਜਾਈ ਨੂੰ ਬੰਦ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਰੇਲਵੇ ਵਿਭਾਗ ਵਲੋਂ ਲੁਧਿਆਣਾ ਤੋਂ ਫਿਰੋਜ਼ਪੁਰ ਨੂੰ ਜਾਣ ਵਾਲੀ ਸਿੰਗਲ ਲਾਈਨ ਨੂੰ ਡਬਲ ਕਰਨ ਦਾ ਕੰਮ ਚੱਲ ਰਿਹਾ ਹੈ, ਜਿਸ ਦੇ ਚੱਲਦੇ ਪਹਿਲਾਂ ਸ਼ਾਸਤਰੀ ਨਗਰ ਦੇ ਫਾਟਕ ਨੂੰ 6 ਦਿਨ ਲਈ ਬੰਦ ਕੀਤਾ ਸੀ, ਇਸੇ ਲੜੀ ਦੇ ਚਲਦਿਆਂ ਹੁਣ ਮਿੱਡਾ ਚੌਂਕ ਨੂੰ ਵੀ 7 ਦਿਨਾਂ ਲਈ ਬੰਦ ਕੀਤਾ ਗਿਆ ਹੈ।
ਰੇਲਵੇ ਵਿਭਾਗ ਵਲੋਂ ਮਿੱਡਾ ਚੌਂਕ ਫਾਟਕਾਂ ’ਤੇ ਜ਼ਮੀਨਦੋਜ਼ ਤਾਰਾਂ ਸਣੇ ਹੋਰ ਕੰਮ ਕੀਤਾ ਜਾ ਰਿਹਾ ਹੈ, ਜਿਸ ਦੇ ਚੱਲਦੇ ਇਸ ਫਾਟਕ ਨੂੰ ਰੇਲਵੇ ਵਿਭਾਗ ਵਲੋਂ 29 ਜੁਲਾਈ ਤੋਂ ਲੈ ਕੇ 5 ਅਗਸਤ ਤੱਕ ਇੱਕ ਹਫ਼ਤੇ ਲਈ ਬੰਦ ਕਰ ਦਿੱਤਾ ਗਿਆ ਹੈ। ਫਾਟਕ ਬੰਦ ਰਹਿਣ ਕਾਰਨ ਰਾਹਗੀਰਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਮਿੱਡਾ ਚੌਂਕ ਫਾਟਕ ਦੀ ਬਜਾਏ ਬਦਲਵੇਂ ਰਸਤਿਆਂ ਦਾ ਸਹਾਰਾ ਲੈਣਾ ਪਵੇਗਾ।
ਰੇਲਵੇ ਲਾਈਨਾਂ ਕਾਰਨ ਇੱਕ ਹਫਤੇ ਲਈ ਫਾਟਕ ਬੰਦ ਹੋਣ ਕਾਰਨ ਲੋਕਾਂ ਨੂੰ ਬਦਲਵੇਂ ਰੂਟ ’ਤੇ ਜਾਣਾ ਪਵੇਗਾ। ਰੇਲਵੇ ਵਿਭਾਗ ਨੇ ਇਸਦੇ ਲਈ ਸਾਰੀ ਜਾਣਕਾਰੀ ਜਾਰੀ ਕਰ ਦਿੱਤੀ ਹੈ। ਇਸ ਰੇਲਵੇ ਫਾਟਕ ਤੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਵਾਹਨ ਲੰਘਦੇ ਹਨ, ਦੋ ਸਕੂਲਾਂ ਦੇ ਬੱਚੇ ਇਸ ਫਾਟਕ ਨੂੰ ਪਾਰ ਕਰਕੇ ਸਕੂਲ ਜਾਂਦੇ ਹਨ। ਜਿਸ ਕਰਕੇ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਵੇਗਾ। ਰੇਲਵੇ ਫਾਟਕ ਬੰਦ ਹੋਣ ਕਾਰਨ ਹੁਣ ਟਰੈਫਿਕ ਪੁਲੀਸ ਇਸ ਰੂਟ ਨੂੰ ਬਦਲਵੇਂ ਰਸਤੇ ’ਤੇ ਪਾਉਣ ਦੀ ਤਿਆਰੀ ਕਰ ਰਹੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article