ਜਲੰਧਰ, 1 ਜੁਲਾਈ : ਲੁਧਿਆਣਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਲਿਤ ਆਗੂ ਵਿਜੈ ਦਾਨਵ ਨੇ ਅਕਾਲੀ ਨੂੰ ਅਲਵਿਦਾ ਆਖ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਅੱਜ ਜਲੰਧਰ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦਲਿਤ ਨੇਤਾ ਵਿਜੈ ਦਾਨਵ ਨੂੰ ਪਾਰਟੀ ਵਿੱਚ ਸ਼ਾਮਿਲ ਕਰ ਲਿਆ। ਦਲਿਤ ਨੇਤਾ ਲੁਧਿਆਣਾ ਤੋਂ ਅਜਾਦ ਉਮੀਦਵਾਰ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ। ਉਹ ਦਲਿਤ ਭਾਈਚਾਰੇ ਦੇ ਮਜ਼ਬੂਤ ਨੇਤਾ ਹਨ।