Friday, January 17, 2025
spot_img

ਭਾਜਪਾ ਪੰਜਾਬ ਦੇ ਹਿੱਤਾ ਦੀ ਰਾਖੀ ਕਰਦੀ ਹੈ, ਸ਼ੋਰ ਸ਼ਰਾਬਾਂ ਤੇ ਡਰਾਮੇਬਾਜੀ ਨਹੀਂ : ਸ਼ੁਭਾਸ ਸ਼ਰਮਾ

Must read

ਚੰਡੀਗੜ : ਪੰਜਾਬ ਦੀ ਤਰੱਕੀ,ਪੰਜਾਬੀਆ ਦਾ ਮਾਨ ਸਨਮਾਨ ਤੇ ਆਪਸੀ ਭਾਈਚਾਰਾ ਭਾਜਪਾ ਦੀ ਮੁੱਖ ਤਰਜੀਹ ਹੈ,ਅਸੀ ਪੰਜਾਬ ਦੇ ਸੰਵੇਦਨਸੀਲ ਤੇ ਅਹਿਮ ਮੁੱਦਿਆਂ ਤੇ ਦੂਸਰੀਆਂ ਪਾਰਟੀਆਂ ਖਾਸ ਕਰਕੇ ਆਮ ਆਦਮੀ ਵਾਂਗ ਰਾਜਨੀਤੀ ਨਹੀਂ ਕਰਦੇ ਇਹਨਾ ਗੱਲਾ ਦਾ ਪ੍ਰਗਟਾਵਾ ਪੰਜਾਬ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਸ਼ੁਭਾਸ ਸ਼ਰਮਾ ਨੇ ਕੀਤਾ। ਉਹਨਾਂ ਦੱਸਿਆ ਕਿ ਹੁਣ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬਿਨਾ ਸਾਡੇ ਮੰਗੇ ,ਬਿਨਾ ਸੰਘਰਸ਼ ਕੀਤੇ ,ਬਿਨਾ ਕਿਸੇ ਕੋਸ਼ਿਸ਼ ਦੇ ਪੰਜਾਬੀ ਭਾਸ਼ਾ ਨੂੰ ਅਹਿਮੀਅਤ ਦਿੰਦੇ ਹੋਏ ਹੁਣ ਸਾਰੇ ਇਮਤਿਹਾਨ ਪੰਜਾਬੀ ਵਿੱਚ ਵੀ ਦਿੱਤੇ ਜਾ ਸਕਦੇ ਹਨ ਦਾ ਐਲਾਨ ਕਰਕੇ ਪੰਜਾਬੀਆਂ ਨੂੰ ਤੋਹਫ਼ਾ ਦਿੱਤਾ ਹੈ ।ਇਸ ਲਈ ਅਸੀ ਪੰਜਾਬੀਆਂ ਦੀ ਤਰਫੋ ਕੇਂਦਰ ਸਰਕਾਰ ਖਾਸ਼ਕਰ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ।ਉਹਨਾਂ ਕਿਹਾ ਕਿ ਭਾਜਪਾ ਦੀ ਅਗਵਾਈ ਕੇਂਦਰ ਸਰਕਾਰ ਚੁੱਪ ਚੁਪੀਤੇ ਪੰਜਾਬੀਆ ਤੇ ਪੰਜਾਬ ਦੇ ਹਿੱਤਾ ਲਈ ਬਿਨਾ ਕਿਸੇ ਡਰਾਮੇਬਾਜੀ ,ਸ਼ੋਰ ਸ਼ਰਾਬਾਂ ਤੇ ਆਪਣੀ ਵਾਹ ਵਾਹ ਖੱਟੇ ਕੰਮ ਕਰ ਰਹੀ ਹੈ ਤੇ ਕਰਦੀ ਰਹੇਗੀ ।

ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਾਂ ਝੂਠੇ ਮਨ-ਘੜਤ ਇਸ਼ਤਿਹਾਰਾਂ ਦੇਕੇ ਜਨਤਾ ਨੂੰ ਗੁਮਰਾਹ ਨਹੀਂ ਕਰਦੇ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਨੇ ਹੁਕਮ ਜਾਰੀ ਕਰ ਦਿੱਤੇ ਹਨ ਹੁਣ ਸੀਆਰਪੀਐਫ, ਬੀਐਸ਼ਐਫ, ਸੀਆਰਐਸਐਫ, ਭਾਰਤ ਤਿੱਬਤ ਸੀਮਾ ਦਲ,ਰਸ਼ਟਰੀ ਸੁਰੱਖਿਆ ਤੇ ਸਾਰੀਆਂ ਕੇਂਦਰੀ ਫੋਰਸਾ ਦੇ ਇਮਤਿਹਾਨ ਹਿੰਦੀ ਤੇ ਅੰਗਰੇਜ਼ੀ ਤੋ ਇਲਾਵਾ ਹੁਣ ਪੰਜਾਬੀ ਵਿੱਚ ਵੀ ਲੈਏ ਜਾਣਗੇ ।ਪੰਜਾਬੀਆ ਲਈ ਬਹੁਤ ਵੱਡੀ ਖੁਸ਼ੀ ਦੀ ਖਬਰ ਇਹ ਹੈ ਕਿ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਨੇ ਵੀ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰਾਂ ਨੂੰ ਪੱਤਰ ਲਿਖ ਕਿ ਕਹਿ ਦਿੱਤਾ ਹੈ ਕਿ ਉਹ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਇਮਤਿਹਾਨ ਦੇਣ ਦੀ ਇਜਾਜ਼ਤ ਦੇਣ ਭਾਵੇ ਉਹਨਾਂ ਦੀ ਪੜਾਈ ਦਾ ਕਾਰਜ ਅੰਗਰੇਜ਼ੀ ਵਿੱਚ ਹੀ ਪੇਸ਼ ਕੀਤਾ ਗਿਆ ਹੋਵੇ ।ਉਹਨਾਂ ਦੱਸਿਆ ਕਿ ਪਹਿਲੀ ਵਾਰ ਕੇਂਦਰੀ ਕਰਮਚਾਰੀ ਚੋਣ ਕਮਿਸ਼ਨ ਵੀ ਆਪਣੀ ਭਰਤੀ ਪ੍ਰੀਖਿਆ ਦੇ ਪੇਪਰ ਹਿੰਦੀ ਅੰਗਰੇਜ਼ੀ ਤੋਂ ਇਲਾਵਾ ਪੰਜਾਬੀ ਭਾਸ਼ਾ ਵਿੱਚ ਵੀ ਲਵੇਗਾ।

ਉਹਨਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਵੇਂ ਫੈਸਲਿਆ ਨੂੰ ਲਾਗੂ ਕਰੇ ਤੇ ਇਮਾਨਦਾਰੀ ਨਾਲ ਤੇ ਪਹਿਲ ਦੇ ਅਧਾਰ ਤੇ ਪੰਜਾਬੀ ਭਾਸ਼ਾ ਲਈ ਕੰਮ ਕਰੇ ।ਉਹਨਾਂ ਕਿਹਾ ਜਲਦੀ ਤੋਂ ਜਲਦੀ ਲੋੜੀਂਦੀਆਂ ਪੰਜਾਬੀ ਪਾਠ ਪੁਸਤਕਾਂ ਨੂੰ ਤਿਆਰ ਕਰਵਾਏ ਭਗਵੰਤ ਮਾਨ ਸਰਕਾਰ ।ਉਹਨਾਂ ਹੈਰਾਨੀ ਪਰਗਟ ਕੀਤੀ ਕਿ ਐਡੇ ਵੱਡੇ ਫੈਸਲੇ ਤੇ ਪੰਜਾਬ ਦੇ ਮੁੱਖ ਮੰਤਰੀ ਜਾ ਕਿਸੇ ਵੀ ਮੰਤਰੀ ਨੇ ਕੋਈ ਜਾਣਕਾਰੀ ਪੰਜਾਬੀਆ ਨੂੰ ਕਿਉਂ ਨਹੀਂ ਦਿੱਤੀ ।ਉਹਨਾਂ ਕਿਹਾ ਕਿ ਮੋਦੀ ਸਰਕਾਰ ਇੱਕ ਤੋ ਬਾਅਦ ਇੱਕ ਪੰਜਾਬ ਤੇ ਪੰਜਾਬੀਆ ਦੇ ਹਿੱਤ ਵਿੱਚ ਫੈਸਲੇ ਲੈ ਰਹੀ ਹੈ ਤੇ ਪੰਜਾਬ ਦੇ ਲੋਕ ਆਪਣਾ ਭਵਿੱਖ ਭਾਰਤੀ ਜਨਤਾ ਪਾਰਟੀ ਵਿੱਚ ਵੇਖ ਰਹੇ ਹਨ ਜਿਸ ਤੋ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਦੂਸਰੀਆ ਸਿਆਸੀ ਪਾਰਟੀਆਂ ਘਬਰਾਈਆਂ ਹੋਈਆਂ ਹਨ ।ਉਹਨਾਂ ਕਿਹਾ ਕਿ ਭਾਜਪਾ ਦੀ ਕਹਿਣੀ ਤੇ ਕਰਣੀ ਇੱਕ ਹੈ ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article