ਲੁਧਿਆਣਾ ਦੇ ਹੈਬੇਵਾਲ ਸਥਿਤ ਵਾਰਡ ਨੰਬਰ 65 ਤੋਂ ਭਾਜਪਾ ਉਮੀਦਵਾਰ ਰਜਨੀ ਰਵਿੰਦਰ ਅਰੋੜਾ ਨੇ ਕਿਚਲੂ ਨਗਰ ਸਥਿਤ ਸ਼੍ਰੀ ਰਾਮਸ਼ਰਨਮ ਸਤਿਸੰਗ ਘਰ ਪਹੁੰਚੇ। ਜਿੱਥੇ ਉਨ੍ਹਾਂ ਨੇ ਸ਼੍ਰੀ ਰਾਮਸ਼ਰਨਮ ਸਤਿਸੰਗ ਘਰ ਦੇ ਸੰਚਾਲਕ ਅਤੇ ਮੁਖੀ ਸ਼੍ਰੀ ਨਰੇਸ਼ ਸੋਨੀ ਤੋਂ ਆਸ਼ੀਰਵਾਦ ਲਿਆ।
ਇਸ ਮੌਕੇ ਉਨ੍ਹਾਂ ਨਾਲ ਬੇਟਾ ਓਜਸਵੀ, ਦਿਓਰ ਹੈਪੀ ਅਰੋੜਾ ਮੌਜੂਦ ਸਨ। ਇਸ ਸਬੰਧੀ ਰਜਨੀ ਰਵਿੰਦਰ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਭਾਈ ਸਾਹਿਬ ਨਰੇਸ਼ ਸੋਨੀ ਜੀ ਕੋਲ ਆ ਕੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਤੀ ਰਵਿੰਦਰ ਅਰੋੜਾ ਦਾ ਸ਼੍ਰੀ ਨਰੇਸ਼ ਸੋਨੀ ਜੀ ਨਾਲ ਬਹੁਤ ਪਿਆਰ ਸੀ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਸ਼੍ਰੀ ਰਾਮਸ਼ਰਨਮ ਨਾਲ ਜੁੜਿਆ ਹੋਇਆ ਹੈ।