Saturday, July 27, 2024
spot_img

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਦਾ ਦੇਹਾਂਤ, ਜਨਮਦਿਨ ਵਾਲੇ ਦਿਨ ਲਏ ਆਖ਼ਰੀ ਸਾਹ

Must read

ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਬਲਦੇਵ ਰਾਜ ਚਾਵਲਾ ਦਾ 86 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਚਾਵਲਾ ਨੂੰ ਪੀਲੀਆ ਹੋਇਆ ਸੀ। ਪਿਛਲੇ 4 ਦਿਨ ਤੋਂ ਉਨ੍ਹਾਂ ਦਾ ਇਲਾਜ ਲੁਧਿਆਣਾ ਦੇ ਇਕ ਹਸਪਤਾਲ ਵਿਚ ਚੱਲ ਰਿਹਾ ਸੀ। ਜਨਮਦਿਨ ਵਾਲੇ ਦਿਨ ਯਾਨੀ ਅੱਜ ਸਵੇਰੇ 4 ਵਜੇ ਉਨ੍ਹਾਂ ਨੇ ਆਖਰੀ ਸਾਹ ਲਏ। ਉਨ੍ਹਾਂ ਦਾ ਅੰਤਿਮ ਸਸਕਾਰ 5 ਵਜੇ ਅੰਮ੍ਰਿਤਸਰ ਵਿਚ ਕੀਤਾ ਜਾਵੇਗਾ।

ਡਾ. ਬਲਦੇਵ ਰਾਜ ਚਾਵਲਾ ਦਾ ਜਨਮ 17 ਜਨਵਰੀ 1938 ਨੂੰ ਹੋਇਆ ਸੀ। ਉੁਨ੍ਹਾਂ ਨੇ ਆਪਣੀ ਸਿਆਸੀ ਸਫਰ ਦੀ ਸ਼ੁਰੂਆਤੀ ਭਾਜਪਾ ਤੋਂ ਕੀਤੀ ਸੀ। ਇਕ ਹਫਤੇ ਪਹਿਲਾਂ ਅੰਮ੍ਰਤਿਸਰ ਭਾਜਪਾ ਆਫਿਸ ਵਿਚ ਹੋਈ ਮੀਟਿੰਗ ਵਿਚ ਉਹ ਸ਼ਾਮਲ ਹੋਏ ਸਨ। ਉਹ ਰਾਸ਼ਟਰੀ ਸਵੈ-ਸੇਵਕ ਵਿਚ ਵੀ ਐਕਟਿਵ ਸਨ। ਉਹ RSS ਦੀ ਹਰ ਬ੍ਰਾਂਚ ਨੂੰ ਅਟੈਂਡ ਕਰਦੇ ਸਨ। 2002 ਵਿਚ ਸ. ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚ ਚਾਵਲਾ ਸਿਹਤ ਮੰਤਰੀ ਬਣੇ ਸਨ। ਉਸ ਦੇ ਬਾਅਦ 2012 ਤੋਂ 2017 ਤੱਕ ਬਲਦੇਵ ਰਾਜ ਚਾਵਲਾ ਵਾਟਰ ਸੀਵਰੇਜ ਐਂਡ ਸਪਲਾਈ ਬੋਰਡ ਦੇ ਚੇਅਰਮੈਨ ਰਹੇ। ਇਸ ਤੋਂ ਇਲਾਵਾ ਉਹ ਪੰਜਾਬ ਵਿਧਾਨ ਸਭਾ ਵਿਚ ਡਿਪਟੀ ਸਪੀਕਰ ਵੀ ਰਹਿ ਚੁੱਕੇ ਹਨ। ਉਹ ਅੱਤਵਾਦ ਪੀੜਤ ਪਰਿਵਾਰ ਸਹਾਇਤਾ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਡਾ. ਬਲਦੇਵ ਰਾਜ ਚਾਵਲਾ ਦਾ ਪੂਰਾ ਪਰਿਵਾਰ ਡਾਕਟਰ ਹੈ। ਬਲਦੇਵ ਖੁਦ ਅੱਖਾਂ ਦੇ ਡਾਕਟਰ ਸਨ। ਉਨ੍ਹਾਂ ਦੀ ਪਤਨੀ ਸ਼ੰਕੁਤਲਾ ਚਾਵਲਾ ਮਹਿਲਾ ਰੋਗ ਮਾਹਿਰ ਹਨ। ਉਨ੍ਹਾਂਦੇ ਪੁੱਤਰ ਡਾ. ਰਾਮ ਚਾਵਲਾ ਤੇ ਜਯੰਤ ਚਾਵਲਾ ਵੀ ਮੰਨੇ-ਪ੍ਰਮੰਨੇ ਡਾਕਟਰ ਹਨ। ਜਿਵੇਂ ਹੀ ਡਾ. ਚਾਵਲਾਦੇ ਦੇਹਾਂਤ ਦੀ ਖਬਰ ਆਈ ਭਾਜਪਾ ਦੇ ਵਰਕਰਸ ਤੇ ਨੇਤਾ ਦਾ ਉਨ੍ਹਾਂ ਦੇ ਘਰ ਆਉਣਾ-ਜਾਣਾ ਸ਼ੁਰੂ ਹੋ ਗਿਆ। ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਰਾਜ ਸਭਾ ਸਾਂਸਦ ਨਰੇਸ਼ ਬਾਂਸਲ, ਸਾਬਕਾ ਰਾਜ ਸਭਾ ਸਾਂਸਦ ਸ਼ਵੇਤ ਮਲਿਕ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ, ਸੀਨੀਅਰ ਮੈਂਬਰ ਜਨਾਰਦਨ ਸ਼ਰਮਾ ਨੇ ਚਾਵਲਾ ਦੇ ਘਰ ਪਹੁੰਚ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article