ਬਦਰੀਨਾਥ ਹਾਈਵੇਅ ‘ਤੇ ਹੇਲਾਂਗ ‘ਚ ਪਹਾੜੀ ਤੋਂ ਮਲਬਾ ਡਿੱਗਣ ਕਾਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਬਦਰੀਨਾਥ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ। ਹਾਈਵੇਅ ‘ਤੇ ਡਿੱਗੇ ਮਲਬੇ ਦੀ ਵੀਡੀਓ ਖੌਫਨਾਕ ਹੈ। ਪੁਲਿਸ ਨੇ ਬਦਰੀਨਾਥ ਜਾਣ ਵਾਲੇ ਸ਼ਰਧਾਲੂਆਂ ਨੂੰ ਇਹਤਿਆਤ ਵਜੋਂ ਗੌਚਰ, ਕਰਨਾਪ੍ਰਯਾਗ ਅਤੇ ਲੰਗਾਸੂ ਵਿਚ ਬੈਰੀਅਰ ਲਗਾ ਕੇ ਆਪਣੇ-ਆਪਣੇ ਸਥਾਨਾਂ ‘ਤੇ ਰੁਕਣ ਲਈ ਕਿਹਾ ਹੈ।
ਬਦਰੀਨਾਥ ਹਾਈਵੇਅ ‘ਤੇ ਪਹਾੜੀ ਢਹਿਣ ਦੀ ਭਿਆਨਕ ਵੀਡੀਓ ਸਾਹਮਣੇ ਆਈ ਹੈ। ਪਹਾੜੀ ਦੇ ਮਲਬੇ ਕਾਰਨ ਹਾਈਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਈਵੇਅ ਬੰਦ ਹੋਣ ਤੋਂ ਬਾਅਦ ਕਈ ਥਾਵਾਂ ‘ਤੇ ਯਾਤਰਾ ਰੋਕ ਦਿੱਤੀ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਹਜ਼ਾਰਾਂ ਯਾਤਰੀ ਰਸਤੇ ‘ਚ ਫਸੇ ਹੋਏ ਹਨ। ਪ੍ਰਸ਼ਾਸਨ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਸੀਓ ਕਰਨਪ੍ਰਯਾਗ ਅਮਿਤ ਕੁਮਾਰ ਨੇ ਕਿਹਾ, “ਹੇਲਾਂਗ ਵਿੱਚ ਬਦਰੀਨਾਥ ਸੜਕ ਦੇ ਖੁੱਲ੍ਹਣ ਤੋਂ ਬਾਅਦ, ਯਾਤਰੀਆਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਆਵਾਜਾਈ ਸੁਰੱਖਿਆ ਨੂੰ ਲੈ ਕੇ ਪੁਲਿਸ ਅਲਰਟ ਹੈ, ਪੁਲਿਸ ਨੇ ਇਹ ਫੈਸਲਾ ਲਿਆ ਹੈ।”