ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਯਾਨੀ 11 ਜੂਨ ਨੂੰ ਜਨਮਦਿਨ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਿੱਧੂ ਦਾ ਜੀਵਨ ਬਹੁਤ ਸਾਧਾਰਨ ਸੀ। ਉਸਨੇ ਕਦੇ ਵੀ ਕਿਸੇ ਗੱਲ ਲਈ ਜ਼ਿੱਦ ਨਹੀਂ ਕੀਤੀ ਸੀ। ਹੁਣ ਸਿੱਧੂ ਦੇ ਜਨਮਦਿਨ ਦੀ ਤਰ੍ਹਾਂ ਉਸਦੀ ਬਰਸੀ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਈ ਹੈ। ਸਾਡਾ ਪੁੱਤ ਸਾਨੂੰ ਬਾਦਸ਼ਾਹਾਂ ਵਰਗੀ ਜ਼ਿੰਦਗੀ ਦੇ ਕੇ ਗਿਆ ਹੈ। ਅਸੀਂ ਇੱਜ਼ਤ ਨਾਲ ਆਪਣੇ ਘਰ ‘ਚ ਰੋਟੀ ਖਾ ਰਹੇ ਹਾਂ।
ਪਿਤਾ ਬਲਕੌਰ ਸਿੰਘ ਨੇ ਪੁੱਤਰ ਨੂੰ ਯਾਦ ਕਰਦਿਆਂ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਇਕ ਭਾਵੁਕ ਪੋਸਟ ਸਾਂਝੀ ਕੀਤੀ। ਉਨ੍ਹਾਂ ਲਿਖਿਆ- “ਚਾਰ ਸਾਲ ਪਹਿਲਾਂ ਜਦੋਂ ਤੂੰ ਦੂਰ ਹੋਇਆ ਸੀ, ਲੱਗਿਆ ਸੀ, ਮੇਰੀ ਦੁਨੀਆ ਵੀ ਉੱਥੇ ਹੀ ਰੁਕ ਗਈ। ਕਈਆਂ ਨੇ ਸੋਚਿਆ ਕਿ ਸਮੇਂ ਨਾਲ ਤੈਨੂੰ ਭੁਲਾ ਦਿੱਤਾ ਜਾਵੇਗਾ, ਪਰ ਲੋਕਾਂ ਦੇ ਪਿਆਰ ਨੇ ਉਨ੍ਹਾਂ ਨੂੰ ਗਲਤ ਸਾਬਿਤ ਕਰ ਦਿੱਤਾ। ਲੋਕਾਂ ਦਾ ਪਿਆਰ ਦੇਖ ਕੇ ਮਹਿਸੂਸ ਹੁੰਦਾ ਕਿ ਮੇਰਾ ਪੁੱਤ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜਿਉਂਦਾ ਹੈ। ਰੱਬ ਨੇ ਤੇਰੇ ਬਿਨ੍ਹਾਂ ਜੀਣਾ ਤਾਂ ਸਿੱਖਾਂ ਦਿੱਤਾ, ਪਰ ਤੈਨੂੰ ਭੁੱਲਣਾ ਨਹੀਂ।




