Tuesday, June 2, 2026
spot_img

13 ਲੱਖ ਦਾ ਰਿਸ਼ਵਤ ਮਾਮਲਾ : ਫ਼ਰਾਰ ਚੱਲ ਰਹੇ ਵਿਜੀਲੈਂਸ ਚੀਫ਼ ਦੇ ਰੀਡਰ OP ਰਾਣਾ ਨੇ ਕੀਤਾ ਸਰੰਡਰ

Must read

ਫਰਾਰ ਚੱਲ ਰਹੇ ਵਿਜੀਲੈਂਸ ਚੀਫ ਦੇ ਰੀਡਰ ਓਪੀ ਰਾਣਾ ਚੰਡੀਗੜ੍ਹ ਸਥਿਤ ਅਦਾਲਤ ਵਿਚ ਨੇ ਸਰੰਡਰ ਕਰ ਦਿੱਤਾ ਹੈ। 13 ਲੱਖ ਦੀ ਰਿਸ਼ਵਤ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ ਹੈ। ਦੱਸ ਦੇਈਏ ਕਿ ਜਦੋਂ ਸੀਬੀਆਈ ਕਾਰਵਾਈ ਕਰਨ ਲਈ ਪਹੁੰਚਦੀ ਹੈ ਤਾਂ ਓਪੀ ਰਾਣਾ ਮੌਕੇ ਤੋਂ ਫਰਾਰ ਹੋ ਜਾਂਦਾ ਹੈ। ਦੱਸ ਦੇਈਏ ਕਿ ਓਪੀ ਰਾਣਾ ਨੂੰ 13 ਲੱਖ ਰੁਪਏ ਦੀ ਰਿਸ਼ਵਤ ਮਾਮਲੇ ਵਿਚ ‘ਚ ਦਰਜ FIR ‘ਚ ਨਾਮਜ਼ਦ ਕੀਤਾ ਗਿਆ ਸੀ। ਸੀਬੀਆਈ ਨੇ ਇਕ ਵਾਰ ਫਿਰ ਮੁਲਜ਼ਮ ਨੂੰ ਵਿਸ਼ੇਸ਼ ਸੀਬੀਆਈ ਅਦਾਲਤ ਵਿਚ ਪੇਸ਼ ਕੀਤਾ ਤੇ ਹੁਣ 7 ਦਿਨ ਦੇ CBI ਰਿਮਾਂਡ ‘ਤੇ ਓਪੀ ਰਾਣਾ ਨੂੰ ਭੇਜਿਆ ਗਿਆ ਹੈ।

ਜ਼ਿਕਰਯੋਗ ਹੈ ਕਿ 11 ਮਈ ਨੂੰ ਓਪੀ ਰਾਣਾ ਵਿਰੁੱਧ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਗਿਆ ਸੀ। ਮਾਮਲੇ ਸਬੰਧੀ CBI ਨੇ 3 ਵਿਚੌਲੀਆ ਮਲੋਟ ਵਾਸੀ ਵਿਕਾਸ ਗੋਇਲ, ਰਾਘਵ ਗੋਇਲ ਤੇ ਡਰਾਈਵਰ ਅੰਕਿਤ ਵਧਵਾ ਨੂੰ ਗ੍ਰਿਫਤਾਰ ਕੀਤਾ ਸੀ। ਹਾਲਾਂਕਿ ਰਾਣਾ ਸੀਬੀਆਈ ਤੋਂ ਬਚ ਕੇ ਮੌਕੇ ਤੋਂ ਭੱਜਣ ਵਿਚ ਸਫਲ ਹੋ ਗਿਆ ਸੀ। ਦੋਸ਼ ਹੈ ਕਿ ਮਿਲੀਭੁਗਤ ਨਾਲ ਕੰਮ ਕਰਦੇ ਹੋਏ ਉਹ ਮਲੋਟ ਵਿਚ ਤਾਇਨਾਤ ਸਟੇਟ ਟੈਕਸ ਆਫਿਸਰ ਅਮਿਤ ਕੁਮਾਰ ਨੂੰ ਫਰਜ਼ੀ ਮਾਮਲੇ ਵਿਚ ਫਸਾਉਣ ਦੀ ਕੋਸ਼ਿਸ਼ ਕਰ ਰਹੇ ਸੀ ਤੇ ਬਾਅਦ ਵਿਚ ਉਸ ਨੂੰ ਬਰੀ ਕਰਨ ਦੇ ਬਹਾਨੇ ਉਸ ਕੋਲੋਂ ਰਿਸ਼ਵਤ ਦੀ ਮੰਗ ਕਰ ਰਹੇ ਸੀ।

ਉਨ੍ਹਾਂ ਦੀ ਪ੍ਰੇਸ਼ਾਨੀ ਤੋਂ ਤੰਗ ਆ ਕੇ ਅਮਿਤ ਨੇ CBI ਤੋਂ ਸ਼ਿਕਾਇਤ ਦਰਜ ਕਰਵਾਈ ਸੀ ਜਿਸ ਕਰਕੇ ਸੀਬੀਆਈ ਨੇ ਇਕ ਵਾਰ ਫਿਰ ਸੈਕਟਰ-35 ਵਿਚ ਜਾਲ ਵਿਛਾਇਆ ਸੀ। ਹਾਲਾਂਕਿ ਰਾਣਾ ਉਥੋਂ ਵੀ ਭੱਜ ਗਿਆ ਸੀ ਪਰ ਹੁਣ ਉਸ ਵੱਲੋਂ ਸਰੰਡਰ ਕਰ ਦਿੱਤਾ ਗਿਆ ਸੀ। CBI ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਅਗਲੇ ਪੜਾਅ ‘ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article