Monday, February 9, 2026
spot_img

ਲੁਧਿਆਣਾ ਸਮੇਤ ਇਨ੍ਹਾਂ ਇਲਾਕਿਆਂ ’ਚ ਹੋਈ ਤੇਜ਼ ਗੜ੍ਹੇਮਾਰੀ

Must read

ਪੰਜਾਬ ਸਮੇਤ ਕਈ ਸੂਬਿਆਂ ‘ਚ ਮੌਸਮ ਦਾ ਮਿਜਾਜ਼ ਬਦਲਿਆ। ਜਿਸ ਨਾਲ ਲੁਧਿਆਣਾ ਦੇ ਕਈ ਇਲਾਕਿਆਂ ‘ਚ ਅੱਜ ਅਚਾਨਕ ਤੇਜ਼ ਮੀਂਹ ਦੇ ਨਾਲ ਤੇਜ਼ ਗੜੇਮਾਰੀ ਹੋਈ । ਲੁਧਿਆਣਾ ਸਮੇਤ ਪਟਿਆਲਾ ਦੇ ਸਨੋਰ ਇਲਾਕੇ ‘ਚ ਭਾਰੀ ਗੜੇਮਾਰੀ ਹੋਈ ਹੈ।

ਇਸ ਤੋਂ ਪਹਿਲਾਂ ਅਸਮਾਨ ‘ਚ ਕਾਲੇ ਬੱਦਲ ਛਾ ਗਏ ਅਤੇ ਥੋੜ੍ਹੀ ਦੇਰ ਬਾਅਦ ਮੀਂਹ ਦੇ ਨਾਲ ਗੜੇ ਪੈਣੇ ਸ਼ੁਰੂ ਹੋ ਗਏ ਅਤੇ ਇਹ ਗੜੇਮਾਰੀ ਲਗਭਗ 10 ਮਿੰਟ ਤੱਕ ਹੋਈ। ਗੜੇ ਕਾਫ਼ੀ ਵੱਡੇ ਆਕਾਰ ਦੇ ਸਨ, ਜਿਸ ਕਾਰਨ ਸੜਕਾਂ, ਖੁੱਲ੍ਹੀਆਂ ਥਾਵਾਂ ਅਤੇ ਘਰਾਂ ਦੀਆਂ ਛੱਤਾਂ ’ਤੇ ਗੜਿਆਂ ਦੀ ਪਰਤ ਜਮ ਗਈ।

ਮੌਸਮ ਵਿਭਾਗ (IMD) ਨੇ 11 ਰਾਜਾਂ ਲਈ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ, ਅਤੇ ਕਈ ਜ਼ਿਲ੍ਹਿਆਂ ਵਿੱਚ ਸ਼ੀਤ ਲਹਿਰ ਦੀ ਵੀ ਉਮੀਦ ਹੈ। ਮੌਸਮ ਵਿਭਾਗ ਨੇ ਬਿਹਾਰ, ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ, ਉੱਤਰਾਖੰਡ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ, ਲੱਦਾਖ ਅਤੇ ਕੇਰਲ ਵਿੱਚ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article