Thursday, September 19, 2024
spot_img

ਰਾਜਸਥਾਨ ਤੋਂ ਰਵਨੀਤ ਸਿੰਘ ਬਿੱਟੂ ਬਣੇ ਰਾਜ ਸਭਾ ਮੈਂਬਰ : ਨਿਰਵਿਰੋਧ ਬਣੇ ਜੇਤੂ

Must read

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਰਾਜਸਥਾਨ ਤੋਂ ਰਾਜ ਸਭਾ ਮੈਂਬਰ ਬਣ ਗਏ ਹਨ। ਅੱਜ ਮੰਗਲਵਾਰ ਨੂੰ ਉਸ ਦੀ ਜਿੱਤ ‘ਤੇ ਮੋਹਰ ਲੱਗ ਗਈ। ਦਰਅਸਲ, ਰਾਜ ਸਭਾ ਚੋਣਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਅੱਜ ਆਖਰੀ ਤਰੀਕ ਸੀ ਅਤੇ ਬਾਅਦ ਦੁਪਹਿਰ 3 ਵਜੇ ਤੋਂ ਬਾਅਦ ਨਤੀਜੇ ਐਲਾਨ ਦਿੱਤੇ ਗਏ ਹਨ। ਕਾਂਗਰਸ ਵੱਲੋਂ ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਕੋਈ ਉਮੀਦਵਾਰ ਨਾ ਖੜ੍ਹੇ ਕਰਨ ਦੇ ਫੈਸਲੇ ਕਾਰਨ ਬਿੱਟੂ ਦੀ ਜਿੱਤ ਪਹਿਲਾਂ ਹੀ ਇੱਕਤਰਫਾ ਹੋ ਗਈ ਸੀ। ਇਨ੍ਹਾਂ ਜ਼ਿਮਨੀ ਚੋਣਾਂ ਵਿੱਚ ਕਾਂਗਰਸ ਵੱਲੋਂ ਉਮੀਦਵਾਰ ਨਾ ਉਤਾਰੇ ਜਾਣ ਤੋਂ ਬਾਅਦ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵਾਲਿਆਂ ਵਿੱਚ ਸਿਰਫ਼ 3 ਉਮੀਦਵਾਰ ਹੀ ਰਹਿ ਗਏ ਹਨ। ਭਾਜਪਾ ਦੇ ਡੰਮੀ ਉਮੀਦਵਾਰ ਸੁਨੀਲ ਕੋਠਾਰੀ ਪਹਿਲਾਂ ਹੀ ਆਪਣੀ ਨਾਮਜ਼ਦਗੀ ਵਾਪਸ ਲੈ ਚੁੱਕੇ ਹਨ। ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਬਬੀਤਾ ਵਾਧਵਾਨੀ ਦਾ ਵੀ ਨਾਮਜ਼ਦਗੀ ਪੱਤਰ ਸੀ, ਜਿਸ ਨੂੰ ਜਾਂਚ ਮਗਰੋਂ ਰੱਦ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਸਿਰਫ ਬਿੱਟੂ ਹੀ ਮੈਦਾਨ ‘ਚ ਰਹਿ ਗਿਆ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article