ਪੰਜਾਬ ਦੇ ਹੁਸ਼ਿਆਰਪੁਰ ‘ਚ ਐਤਵਾਰ ਸਵੇਰੇ ਗੜ੍ਹਸ਼ੰਕਰ ਤਹਿਸੀਲ ਦੇ ਪਹਾੜੀ ਪਿੰਡ ਜੇਜੋਂ ਦੀ ਖੱਡ ਵਿੱਚ ਆਏ ਮੀਂਹ ਦੇ ਪਾਣੀ ਵਿਚ ਹਿਮਾਚਲ ਪ੍ਰਦੇਸ਼ ਦੇ ਦੇਹਰਾ ਪਿੰਡ ਤੋਂ ਵਿਆਹ ‘ਚ ਜਾ ਰਹੇ ਬਰਾਤੀਆਂ ਦੀ ਇਨੋਵਾ ਗੱਡੀ ਰੁੜ੍ਹ ਗਈ। ਉਕਤ ਗੱਡੀ ਵਿਚ ਕਰੀਬ 11 ਲੋਕ ਸਵਾਰ ਸਨ, ਜਿਨ੍ਹਾਂ ਵਿਚੋਂ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ 4 ਦੀ ਭਾਲ ਜਾਰੀ ਹੈ। ਇਸ ਦੇ ਨਾਲ ਹੀ ਇਕ ਵਿਅਕਤੀ ਨੂੰ ਉਥੇ ਖੜ੍ਹੇ ਲੋਕਾਂ ਵੱਲੋਂ ਬਚਾ ਲਿਆ ਗਿਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਪਿੰਡ ਜੇਜੋਂ ਦੇ ਮਨੋਜ ਕੁਮਾਰ, ਰੋਹਿਤ ਜੈਨ, ਸਚਿਨ ਕੁਮਾਰ, ਸ਼ਿਵਮ ਪ੍ਰਜਾਤਿਆ, ਦੀਪਕ ਸ਼ਰਮਾ, ਪਰਮਜੀਤ ਉਰਫ਼ ਪੰਮੀ ਨੇ ਦੱਸਿਆ ਕਿ ਕਰੀਬ ਸਾਢੇ ਦੱਸ ਵੱਜੇ ਇਕ ਹਿਮਾਚਲ ਪ੍ਰਦੇਸ਼ ਨੰਬਰ ਇਨੋਵਾ ਗੱਡੀ, ਜਿਸ ਵਿੱਚ ਕਰੀਬ 10-11 ਲੋਕ ਸਵਾਰ ਸਨ, ਉਹ ਖੱਡ ਦੇ ਪਾਣੀ ਵਿੱਚ ਡਿੱਗ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਹਿੰਮਤ ਕਰਕੇ ਗੱਡੀ ਵਿੱਚ ਫਸੇ ਇਕ ਵਿਅਕਤੀ ਨੂੰ ਬਾਹਰ ਕੱਢਿਆ ਜਦੋਂਕਿ ਬਾਕੀ ਪਾਣੀ ਵਿਚ ਰੁੜ੍ਹ ਗਏ।