Saturday, November 15, 2025
spot_img

ਹੀਰੋ ਹੋਮਜ਼ ਪ੍ਰਾਜੈਕਟ ਦੇ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ’ਤੇ ਧੋਖਾਧੜੀ ਦੀ FIR ਦਰਜ

Must read

2 ਕਰੋੜ 41 ਲੱਖ ਰੁਪਏ ਲੈ ਕੇ ਨਹੀਂ ਦਿੱਤੇ ਫਲੈਟ
ਲੁਧਿਆਣਾ, 14 ਨਵੰਬਰ
ਲੁਧਿਆਣਾ ਪੁਲਿਸ ਨੇ ਸ਼ਹਿਰ ਦੇ ਨਾਮੀ ਉਦਯੋਗਪਤੀ ਤੇ ਹੀਰੋ ਰਿਐਲਟੀ ਪ੍ਰਾਈਵੇਟ ਲਿਮਟਿਡ ਦੇ ਡਾਇਰੈਟਰ ਸੁਨੀਲ ਕਾਂਤ ਮੁੰਜਾਲ ਤੇ ਹੀਰੋ ਹੋਮਜ਼ ਪ੍ਰਾਜੈਕਟ ਦੇ ਸੇਲਜ਼ ਹੈਡ ਨਿਖਿਲ ਜੈਨ ਦੇ ਖ਼ਿਲਾਫ ਧੋਖਾਧੜੀ ਕਰਨ ਦੀ ਐਫਆਈਆਰ ਦਰਜ ਕੀਤੀ ਹੈ। ਇਹ ਕੇਸ ਥਾਣਾ ਸਰਾਭਾ ਨਗਰ ਵਿੱਚ ਦਰਜ ਕੀਤਾ ਗਿਆ ਹੈ। ਜਿਸ ਵਿੱਚ ਮਾਧੋਪੁਰੀ ਇਲਾਕੇ ਦੇ ਰਹਿਣ ਵਾਲੇ ਫਾਲਿਤਾਸ਼ ਜੈਨ ਨੇ ਸ਼ਿਕਾਇਤ ਕੀਤੀ ਸੀ ਕਿ ਉਸ ਕੋਲੋਂ 2 ਕਰੋੜ 41 ਲੱਖ ਰੁਪਏ ਲੈਣ ਦੇ ਬਾਵਜੂਦ ਉਸਨੂੰ ਫਲੈਟ ਨਹੀਂ ਦਿੱਤੇ ਗਏ। ਲਗਾਤਾਰ ਸੰਪਰਕ ਦੇ ਬਾਵਜੂਦ ਸੁਨੀਲ ਕਾਂਤ ਮੁੰਜਾਲ ਤੇ ਉਨ੍ਹਾਂ ਦੀ ਕੰਪਨੀ ਨੇ ਉਸਦੇ ਨਾਲ ਧੋਖਾ ਕੀਤਾ। ਪੁਲੀਸ ਨੇ ਸ਼ਹਿਰ ਦੇ ਇਸ ਵੱਡੇ ਉਦਯੋਗਪਤੀ ਦੇ ਖ਼ਿਲਾਫ਼ ਜਾਂਚ ਕਰਨ ਤੋਂ ਬਾਅਦ ਕੇਸ ਦਰਜ ਕਰ ਲਿਆ ਹੈ ਤੇ ਪੁਲਿਸ ਨੇ ਇਸ ਮਾਮਲੇ ਵਿੱਚ ਕੋਈ ਗਿ੍ਰਫ਼ਤਾਰੀ ਨਹੀਂ ਕੀਤੀ। ਪਰ ਪੁਲੀਸ ਨੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਪੁਲੀਸ ਵਿੱਚ ਦਿੱਤੇ ਸ਼ਿਕਾਇਤ ਵਿੱਚ ਲੁਧਿਆਣਾ ਦੇ ਨਿਊ ਮਾਧੋਪੁਰੀ ਦੇ ਰਹਿਣ ਵਾਲੇ ਫਲਿਤਾਸ਼ ਜੈਨ ਨੇ ਦੱਸਿਆ ਹੈ ਕਿ ਉਸਨੇ ਹੀਰੋ ਹੋਮਜ਼ ਲੁਧਿਆਣਾ ਪ੍ਰੋਜੈਕਟ ਵਿੱਚ ਕੰਪਨੀ ਤੋਂ ਚਾਰ ਫਲੈਟ ਖਰੀਦੇ ਸਨ। ਉਸਨੇ ਨਵੀਂ ਦਿੱਲੀ ਦੇ ਓਖਲਾ ਇੰਡਸਟਰੀਅਲ ਅਸਟੇਟ ਵਿੱਚ ਕੰਪਨੀ ਦੇ ਹੀਰੋ ਰਿਐਲਟੀ ਪ੍ਰਾਈਵੇਟ ਲਿਮਟਿਡ ਦਫ਼ਤਰ ਨੂੰ ਲਗਭਗ 2 ਕਰੋੜ 41 ਲੱਖ ਰੁਪਏ ਦਾ ਭੁਗਤਾਨ ਕੀਤਾ ਸੀ। ਕਈ ਸਾਲਾਂ ਦੇ ਬਾਵਜੂਦ ਕੰਪਨੀ ਨੇ ਉਸਨੂੰ ਉਸਦੇ ਚਾਰ ਫਲੈਟ ਨਹੀਂ ਦਿੱਤੇ। ਉਸਨੇ ਕੰਪਨੀ ਵੱਲੋਂ ਮੰਗੇ ਗਏ ਸਾਰੇ ਪੈਸੇ ਦੇ ਦਿੱਤੇ, ਪਰ ਇਸਦੇ ਬਾਵਜੂਦ ਉਸਦੀ ਸੁਣਵਾਈ ਕੰਪਨੀ ਵਿੱਚ ਨਹੀਂ ਹੋਈ। ਉਸਦੇ ਨਾਲ ਕੰਪਨੀ ਨੇ ਸਿੱਧੇ ਤੌਰ ’ਤੇ ਧੋਖਾ ਕੀਤਾ ਹੈ। ਜਿਸ ਦੀ ਸ਼ਿਕਾਇਤ ਉਨ੍ਹਾਂ ਨੇ ਪਹਿਲਾਂ ਲੁਧਿਆਣਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ, ਫਿਰ ਮਾਮਲੇ ਦੀ ਜਾਂਚ ਕੀਤੀ ਗਈ, ਕਿਉਂਕਿ ਇਸ ਵਿੱਚ ਹੀਰੋ ਗਰੁੱਪ ਦਾ ਪਰਿਵਾਰ ਸ਼ਾਮਲ ਹੈ। ਸੁਨੀਲ ਕਾਂਤ ਮੁੰਜਾਲ ਲੁਧਿਆਣਾ ਵਿੱਚ ਨਹੀਂ ਰਹਿੰਦੇ, ਪਰ ਉਨ੍ਹਾਂ ਦੀ ਸਾਉਥ ਸਿਟੀ ਇਲਾਕੇ ਵਿੱਚ ਹੀਰੋ ਹੋਮਜ਼ ਦੇ ਨਾਂ ’ਤੇ ਵੱਡਾ ਫਲੈਟਾਂ ਦਾ ਪ੍ਰਾਜੈਕਟ ਹੈ। ਜਿਸ ਵਿੱਚ ਫਲਿਤਾਸ਼ ਜੈਨ ਨੇ ਇਹ ਫਲੈਟ ਬੁੱਕ ਕਰਵਾਏ ਸਨ। ਪੁਲੀਸ ਨੇ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਤੇ ਅੱਜ ਇਸ ਮਾਮਲੇ ਵਿੱਚ ਡਾਇਰੈਕਟਰ ਸੁਨੀਲ ਕਾਂਤ ਮੁੰਜਾਲ ਤੇ ਸੇਲਜ਼ ਹੈਡ ਨਿਖਿਲ ਜੈਨ ਖ਼ਿਲਾਫ਼ ਕੇਸ ਦਰਜ ਕਰ ਦਿੱਤ

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article