ਸੱਚੇ ਮਨ ਨਾਲ ਕੀਤੀ ਗਈ ਅਰਦਾਸ ਕਦੇ ਵੀ ਖ਼ਾਲੀ ਨਹੀਂ ਜਾਂਦੀ ਅਤੇ ਪ੍ਰਮਾਤਮਾ ਦੇ ਦਰ ‘ਤੇ ਜ਼ਰੂਰ ਸੁਣੀ ਜਾਂਦੀ ਹੈ। UK ਤੋਂ ਆ ਕੇ ਇੱਕ ਸਿੱਖ ਪਰਿਵਾਰ ਨੇ ਗੁਰੂ ਰਾਮਦਾਸ ਜੀ ਦੇ ਦਰ ‘ਤੇ ਆ ਕੇ ਆਪਣੇ ਪੁੱਤਰ ਲਈ ਸ੍ਰੀ ਹਰਿਮੰਦਿਰ ਸਾਹਿਬ ਵਿਖੇ ਅਰਦਾਸ ਕੀਤੀ ਕਿ ਉਨ੍ਹਾਂ ਦਾ ਪੁੱਤਰ ਬੋਲਣ ਲੱਗ ਜਾਵੇ। ਪਰਿਵਾਰ ਵੱਲੋਂ ਸੱਚੇ ਮਨ ਨਾਲ ਕੀਤੀ ਅਰਦਾਸ ਗੁਰੂ ਘਰ ਵਿਖੇ ਪ੍ਰਵਾਨ ਹੋਈ ਅਤੇ ਉਨ੍ਹਾਂ ਦਾ ਪੁੱਤਰ ਬੋਲਣ ਲੱਗਾ। ਇਸ ਪਰਿਵਾਰ ਨੇ ਗੁਰੂ ਜੀ ਦੇ ਧੰਨਵਾਦ ਵਜੋਂ ਗੁਰੂ ਘਰ ਨੂੰ ਟਰੈਕਟਰ ਭੇਟ ਕੀਤਾ।