ਮਾਨਸਾ, 31 ਅਗਸਤ : ਮਾਨਸਾ ਤੋਂ ਇਸ ਸਮੇਂ ਦੀ ਸਭ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਮਹਰੂਮ ਪੰਜਾਬੀ ਲੋਕ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨਾਲ ਚੱਲ ਰਹੇ ਸਰੁੱਖਿਆ ਕਰਮਚਾਰੀ ਦੇਰ ਰਾਤ ਕਿਸੇ ਗੱਲ ਨੂੰ ਲੈਕੇ ਆਪਸ ਵਿੱਚ ਹੀ ਭਿੜੇ ਗਏ। ਜਿਸ ਵਿੱਚ ਇੱਕ ਸਰੁੱਖਿਆ ਕਰਮਚਾਰੀ ਜਖਮੀ ਹੋ ਗਿਆ।
ਜਾਣਕਾਰੀ ਅਨੁਸਾਰ ਬਲਕੌਰ ਸਿੰਘ ਸਿੱਧੂ ਦੀ ਸਰੁੱਖਿਆ ਵਿੱਚ ਤਾਇਨਾਤ ਸਰੁੱਖਿਆ ਕਰਮਚਾਰੀ ਦੇਰ ਰਾਤ ਆਪਣੇ ਕਮਰੇ ਵਿੱਚ ਸੁੱਤੇ ਸਰੁੱਖਿਆ ਕਰਮੀ ਗੁਰਦੀਪ ਸਿੰਘ ਉੱਤੇ ਸਰੁੱਖਿਆ ਕਰਮੀ ਅਰੁਣ ਕੁਮਾਰ ਵੱਲੋਂ ਹਮਲਾ ਕੀਤਾ ਗਿਆ, ਹਮਲੇ ‘ਚ ਸੁਰੱਖਿਆ ਕਰਮੀ ਦੇ ਸਿਰ ‘ਤੇ ਸੱਟ ਲੱਗੀ ਹੈ ਅਤੇ ਉਸ ਨੂੰ ਮਾਨਸਾ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਸੁਰੱਖਿਆ ਕਰਮੀਆਂ ਵਿਚਕਾਰ ਝੜਪ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਿਸ ਮਾਮਲੇ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਗੁਰਦੀਪ ਸਿੰਘ ਦੱਸਣ ਅਨੁਸਾਰ ਅਰੁਣ ਨਾਮੀ ਸਰੁੱਖਿਆ ਕਰਮੀ ਨੇ ਕੜਾ ਨਾਲ ਉਸ ਦੇ ਸਿਰ ‘ਤੇ ਵਾਰ ਕੀਤਾ ਹੈ।