Friday, November 22, 2024
spot_img

ਸਰਕਾਰ ਨੇ NRI ਨੂੰ ਦਿੱਤੀ ਵੱਡੀ ਰਾਹਤ, ਹੁਣ ਵੱਖ ਵੱਖ ਦਸਤਾਵੇਜਾਂ ਨੂੰ E-Sanad ਰਾਂਹੀ ਕਾਉੰਟਰ ਸਾਈਨ ਕਰਨ ਦੀ ਮਿਲੀ ਸੁਵਿਧਾ !

Must read

ਨਵਾਂਸ਼ਹਿਰ, 13 ਅਗਸਤ : ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਦਫਤਰ ਡਿਪਟੀ ਕਮਿਸ਼ਨਰ ਵਿਖੇ ਵੱਖ-ਵੱਖ ਦਸਤਾਵੇਜਾਂ ਨੂੰ ਕਾਊਂਟਰ ਸਾਈਨ ਕਰਨ ਦਾ ਕੰਮ ਆਫਲਾਈਨ ਕੀਤਾ ਜਾਂਦਾ ਰਿਹਾ ਹੈ। ਹੁਣ ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਵੱਲੋਂ ਪ੍ਰਾਪਤ ਹਦਾਇਤਾਂ ਅਨੁਸਾਰ ਵੱਖ-ਵੱਖ ਦਸਤਾਵੇਜਾਂ ਨੂੰ ਕਾਊਂਟਰ ਸਾਈਨ ਕਰਨ ਦਾ ਕੰਮ ਆਨਲਾਈਨ E-Sanad Portal ਤੇ ਕੀਤਾ ਜਾਣਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਉੱਕਤ ਸਬੰਧੀ 11 ਜੁਲਾਈ 2024 ਨੂੰ ਪ੍ਰਮੁੱਖ ਸਕੱਤਰ, ਪ੍ਰਵਾਸੀ ਭਾਰਤੀ ਮਾਮਲੇ ਵਿਭਾਗ ਵੱਲੋਂ ਵੀਡੀਓ ਕਾਨਫਰੰਸ ਕੀਤੀ ਗਈ। ਉਹਨਾਂ ਵੱਲੋਂ ਇਸ ਕਾਨਫਰੰਸ ਰਾਹੀਂ ਹਦਾਇਤ ਕੀਤੀ ਗਈ ਕਿ 31 ਅਗਸਤ 2024 ਤੋਂ ਬਾਅਦ ਕੇਵਲ ਆਨਲਾਈਨ E-Sanad ਰਾਹੀਂ ਹੀ ਦਸਤਾਵੇਜ਼ ਹਸਤਾਖਰ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਦੀ ਸੂਚਨਾ ਹਿੱਤ ਦੱਸਿਆ ਹੈ ਕਿ ਦਸਤਾਵੇਜ਼ ਨੂੰ ਕਾਊਂਟਰ ਸਾਈਨ ਕਰਵਾਉਣ ਲਈ E-Sanad Portal ਰਾਹੀਂ ਅਪਲਾਈ ਕਰਨ ਅਤੇ 31 ਅਗਸਤ 2024 ਤੋਂ ਬਾਅਦ ਕੇਵਲ ਆਨਲਾਈਨ E-Sanad ਰਾਹੀਂ ਹੀ ਦਸਤਾਵੇਜ਼ ਹਸਤਾਖਰ ਕੀਤੇ ਜਾਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article