ਅੰਮ੍ਰਿਤਸਰ, 28 ਜੂਨ : ਭਾਰਤ ਅਤੇ ਸਾਊਥ ਅਫ਼ਰੀਕਾ ਵਿਚਕਾਰ T 20, ਵਰਲਡ ਕੱਪ ਦੇ ਫਾਈਨਲ ਮੈਚ ਤੋਂ ਪਹਿਲਾਂ ਅੰਮ੍ਰਿਤਸਰ ਦੇ ਇੱਕ ਕ੍ਰਿਕੇਟ ਪ੍ਰੇਮੀ ਜਗਮੋਹਣ ਕਾਨੋਜੀਆਂ ਨੇ ਟੀਮ ਇੰਡੀਆ ਨੂੰ ਸ਼ੁਭਕਾਮਨਾਵਾਂ ਦੇਣ ਦੇ ਲਈ ਵਿਲੱਖਣ ਪਤੰਗਾ ਤਿਆਰ ਕੀਤੀਆਂ ਹਨ।
ਅੱਜ ਦੇ ਮਹਾ ਮੁਕਾਬਲੇ ਨੂੰ ਲੈਕੇ ਦੇਸ਼ ਭਰ ਵਿੱਚ ਕ੍ਰਿਕੇਟ ਪ੍ਰੇਮੀਆਂ ਨੂੰ ਭਾਰਤ ਦੀ ਟੀਮ ਤੋਂ ਕਾਫੀ ਉਮੀਦਾਂ ਆਸਾਂ ਦਿਖਾਈ ਦੇ ਰਹੀਆਂ ਹਨ। ਨਾਲ ਹੀ ਦੇਸ਼ ਭਰ ਵਿੱਚ ਕ੍ਰਿਕਟ ਪ੍ਰੇਮੀ ਵੱਲੋਂ ਹਵਨ ਯਗ ਤੇ ਅਰਦਾਸਾਂ ਕਰਵਾਈਆਂ ਜਾ ਰਹੀਆਂ ਹਨ। ਭਾਰਤ ਦੀ ਜਿੱਤ ਨੂੰ ਲੈਕੇ ਖੇਡ ਪ੍ਰੇਮੀ ਜਗਮੋਹਨ ਕਨੋਜੀਆ ਵਲੋਂ ਵੀ ਭਾਰਤ ਟੀਮ ਦੇ ਖਿਡਾਰੀਆਂ ਦੀਆਂ ਵਿਲੱਖਣ ਪਤੰਗਾਂ ਤਿਆਰ ਕੀਤੀਆਂ ਗਈਆਂ ਹਨ। ਜਗਮੋਹਨ ਕਨੋਜੀਆ ਨੇ ਕਿਹਾ ਕਿ ਭਾਰਤ ਦੀ ਟੀਮ ਦੇਸ਼ ਭਰ ਨੂੰ ਕ੍ਰਿਕਟ ਪ੍ਰੇਮੀਆਂ ਨੂੰ ਬਹੁਤ ਆਸ ਹੈ, ਕਿ ਉਹ ਵਧੀਆ ਪ੍ਰਦਰਸ਼ਨ ਕਰਨ ਤੇ ਇੱਕ ਵਾਰ ਫਿਰ ਜਿੱਤ ਭਾਰਤ ਦੀ ਝੋਲੀ ਵਿੱਚ ਪਾਉਣਗੇ।
ਇਸ ਮੌਕੇ ਜਗਮੋਨ ਕਨੋਜੀਆ ਨੇ ਕਿਹਾ ਕਿ 11 ਖਿਡਾਰੀਆਂ ਦੀਆਂ ਪਤੰਗਾਂ ਤਿਆਰ ਕੀਤੀਆਂ ਹਨ। ਜਿਹੜੇ ਖਿਡਾਰੀ ਅੱਜ ਟੀਮ ਵਿੱਚ ਖੇਡ ਰਹੇ ਹਨ ਖਿਡਾਰੀ ਉਹਨਾਂ ਦੀਆਂ ਵੱਖ-ਵੱਖ ਤਸਵੀਰਾਂ ਦੇ ਨਾਲ ਪਤੰਗਾਂ ਤਿਆਰ ਕੀਤੀਆਂ ਹਨ। 2007 ਦੇ ਵਿੱਚ ਭਾਰਤ ਦੀ ਟੀਮ ਵਰਲਡ ਕੱਪ ਤੇ ਅੱਜ ਜਿੱਤੀ ਸੀ ਤੇ ਹੁਣ ਇੱਕ ਵਾਰ ਫਿਰ ਭਾਰਤ ਦੀ ਟੀਮ 2024 ਵਿੱਚ ਫਾਈਨਲ ‘ਚ ਪਹੁੰਚ ਚੁੱਕੀ ਹੈ। ਕ੍ਰਿਕਟ ਪ੍ਰੇਮੀਆਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਫਿਰ ਵਰਲਡ ਕੱਪ ਭਾਰਤ ਦੀ ਝੋਲੀ ਵਿੱਚ ਹੋਵੇਗਾ।ਜਗਮੋਹਨ ਕਨੋਜੀਆ ਨੇ ਕਿਹਾ ਕਿ ਜਦੋਂ ਸੈਮੀਫਾਈਨਲ ਵਿੱਚ ਇੰਡੀਆ ਜਿੱਤੀ ਸੀ ਤੇ ਉਦੋਂ ਵੀ ਮੰਦਰਾਂ ਗੁਰਦੁਆਰਿਆਂ ਵਿੱਚ ਸਾਡੇ ਵੱਲੋਂ ਅਰਦਾਸਾਂ ਕੀਤੀਆਂ ਗਈਆਂ ਸਨ। ਜੇਕਰ ਹੁਣ ਭਾਰਤ ਫਾਈਨਲ ਜਿੱਤਦਾ ਹੈ ਤਾਂ ਅਸੀਂ ਮੰਦਰਾਂ ਵਿੱਚ ਜਾ ਕੇ ਮੱਥਾ ਟੇਕਾਂਗੇ ਤੇ ਪ੍ਰਸ਼ਾਦ ਚੜਾਵਾਂਗੇ। ਉਹਨਾਂ ਕਿਹਾ ਕਿ ਇਸ ਮੌਕੇ ਆਤਿਸ਼ਬਾਜ਼ੀ ਵੀ ਕੀਤੀ ਜਾਏਗੀ ਤੇ ਸਾਡੇ ਵਲੋਂ ਪਤੰਗਾਂ ਉੜਾ ਕੇ ਇਹ ਜਸ਼ਨ ਮਨਾਇਆ ਜਾਵੇਗਾ।