ਦਿ ਸਿਟੀ ਹੈੱਡ ਲਾਈਨਸ
ਆਗਾਮੀ ਲੋਕ ਸਭਾ ਚੋਣਾਂ ਨੂੰ ਲੈਕੇ ਭਾਜਪਾ ਦਿੱਲੀ ਵਿੱਚ 17 ਅਤੇ 18 ਫਰਵਰੀ ‘ਮਹਾਂ ਮੰਥਨ’ ਕਰਨ ਜਾ ਰਹੀ ਹੈ। ‘ਮਹਾਂ ਮੰਥਨ’ ‘ਚ ਭਾਜਪਾ ਦੀ ਕੌਮੀ ਕਾਰਜਕਾਰਨੀ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਕੌਮੀ ਕੌਂਸਲ ਦੇ ਸਾਰੇ ਮੈਂਬਰ, ਸਾਰੇ ਸੰਸਦ ਮੈਂਬਰਾਂ, ਵਿਧਾਇਕਾਂ, ਵਿਧਾਨ ਪ੍ਰੀਸ਼ਦ ਦੇ ਮੈਂਬਰਾਂ, ਸਾਬਕਾ ਸੰਸਦ ਮੈਂਬਰਾਂ ਨੂੰ ਸੱਦਾ ਦਿੱਤਾ ਗਿਆ ਹੈ। ਪੀਐਮ ਮੋਦੀ ਇਸ ਮੀਟਿੰਗ ‘ਚ ‘ਜਿੱਤ ਦਾ ਮੰਤਰ’ ਦੇਣਗੇ।
‘ਮਹਾ ਮੰਥਨ’ ਵਿੱਚ ਸਾਰੇ ਮੋਰਚਿਆਂ ਦੇ ਰਾਸ਼ਟਰੀ ਅਧਿਕਾਰੀ ਵੀ ਭਾਗ ਲੈਣਗੇ। ਭਾਰਤੀ ਜਨਤਾ ਪਾਰਟੀ ਦੀ ਇਸ ਮੀਟਿੰਗ ਵਿੱਚ ਪਾਰਟੀ ਦੇ ਸੂਬਾਈ ਅਧਿਕਾਰੀ, ਕੋਰ ਕਮੇਟੀ ਦੇ ਮੈਂਬਰ, ਅਨੁਸ਼ਾਸਨੀ ਕਮੇਟੀ, ਵਿੱਤ ਕਮੇਟੀ, ਚੋਣ ਕਮੇਟੀ ਤੇ ਸਾਬਕਾ ਸੂਬਾ ਪ੍ਰਧਾਨ ਵੀ ਸ਼ਾਮਲ ਹੋਣਗੇ।
ਦੋ ਰੋਜ਼ਾ ਮੀਟਿੰਗ ਵਿੱਚ ਲੋਕ ਸਭਾ ਕਲੱਸਟਰ ਇੰਚਾਰਜ, ਲੋਕ ਸਭਾ ਇੰਚਾਰਜ, ਲੋਕ ਸਭਾ ਕਨਵੀਨਰ ਅਤੇ ਲੋਕ ਸਭਾ ਐਕਸਟੈਨਸ਼ਨ ਨੂੰ ਵੀ ਸੱਦਾ ਦਿੱਤਾ ਗਿਆ ਹੈ। ਦੇਸ਼ ਭਰ ਦੀਆਂ ਨਗਰ ਨਿਗਮਾਂ, ਨਗਰ ਪਾਲਿਕਾਵਾਂ ਅਤੇ ਨਗਰ ਪੰਚਾਇਤਾਂ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ, ਪ੍ਰਧਾਨਾਂ/ਉਪ ਪ੍ਰਧਾਨਾਂ ਨੂੰ ਵੀ ਬੁਲਾਇਆ ਗਿਆ ਹੈ। ਜ਼ਿਲ੍ਹਾ ਪੰਚਾਇਤਾਂ ਦੇ ਪ੍ਰਧਾਨਾਂ/ਮੀਤ ਪ੍ਰਧਾਨਾਂ, ਰਾਜ ਪੱਧਰੀ ਬੋਰਡਾਂ ਅਤੇ ਕਾਰਪੋਰੇਸ਼ਨਾਂ ਦੇ ਪ੍ਰਧਾਨਾਂ/ਮੀਤ ਪ੍ਰਧਾਨਾਂ ਨੂੰ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਹੈ। ਇਸ ਦੋ ਰੋਜ਼ਾ ਮੀਟਿੰਗ ਲਈ ਰਾਸ਼ਟਰੀ ਟੀਮ, ਖੇਤਰ/ਵਿਭਾਗ ਦੇ ਪ੍ਰਧਾਨ, ਜਨਰਲ ਸਕੱਤਰ, ਵੱਖ-ਵੱਖ ਚੱਲ ਰਹੇ ਪ੍ਰੋਗਰਾਮਾਂ ਦੇ ਜਨਰਲ ਸਕੱਤਰ ਤੇ ਸੰਗਠਨ ਦੇ ਇੰਚਾਰਜਾਂ ਨੂੰ ਵੀ ਬੁਲਾਇਆ ਗਿਆ ਹੈ। ਮੀਟਿੰਗ ਵਿੱਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਮਤਾ ਪਾਸ ਕੀਤਾ ਜਾਵੇਗਾ।