Thursday, December 19, 2024
spot_img

ਲੁਧਿਆਣਾ ਪੁਲਿਸ ਨੇ Park Plaza ਹੋਟਲ ‘ਚ ਚੱਲ ਰਹੀ ਪ੍ਰਦਰਸ਼ਨੀ ‘ਤੇ ਮਾਰਿਆ ਛਾਪਾ

Must read

ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 5 ਦੀ ਪੁਲਿਸਵੱਲੋਂ ਫਿਰੋਜ਼ਪੁਰ ਰੋਡ ‘ਤੇ ਸਥਿਤ ਪਾਰਕ ਪਲਾਜ਼ਾ ਹੋਟਲ ‘ਚ ਚੱਲ ਰਹੀ ਪ੍ਰਦਰਸ਼ਨੀ ‘ਤੇ ਛਾਪਾ ਮਾਰਿਆ ਗਿਆ ਹੈ। ਪ੍ਰਦਰਸ਼ਨੀ ਦੇ ਮਾਲਕ ‘ਤੇ ਬ੍ਰਾਂਡੇਡ ਕੰਪਨੀਆਂ ਦੇ ਟੈਗ ਵਾਲੇ ਨਕਲੀ ਕੱਪੜੇ ਵੇਚਣ ਦਾ ਦੋਸ਼ ਲਗਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਹਰਮਿੰਦਰ ਸਿੰਘ ਵਾਸੀ ਲਾਜਪਤ ਨਗਰ ਦੀ ਸ਼ਿਕਾਇਤ ’ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਨਕਲੀ ਕਾਰੋਬਾਰ ਦਾ ਸਬੰਧ ਬੈਂਗਲੁਰੂ ਤੋਂ ਸਾਹਮਣੇ ਆਇਆ ਹੈ।

ਦੱਸ ਦਈਏ ਕਿ ਪੁਲਿਸ ਹੁਣ ਬੈਂਗਲੁਰੂ ‘ਚ ਛਾਪੇਮਾਰੀ ਕਰ ਕੇ ਮਾਸਟਰਮਾਈਂਡ ਨੂੰ ਗ੍ਰਿਫ਼ਤਾਰ ਕਰੇਗੀ। ਸੂਤਰਾਂ ਅਨੁਸਾਰ ਹੁਣ ਤੱਕ ਮੁਲਜ਼ਮ ਕਈ ਸ਼ਹਿਰਾਂ ਵਿੱਚ ਨਕਲੀ ਸਾਮਾਨ ਵੇਚ ਚੁੱਕਾ ਹੈ ਪਰ ਪੁਲੀਸ ਨੇ ਅਜੇ ਤੱਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਨੇ ਰਿਕਾਰਡ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਪ੍ਰਦਰਸ਼ਨੀ ਵਿੱਚ ਹੁਣ ਤੱਕ ਕਰੀਬ 7000 ਲੋਕ ਖਰੀਦਦਾਰੀ ਕਰ ਚੁੱਕੇ ਹਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article