Saturday, May 18, 2024
spot_img

ਬਠਿੰਡਾ : ਪ੍ਰੇਮ ਵਿਆਹ ਬਣਿਆ ਮੌ*ਤ ਦਾ ਕਾਰਨ; ਭਰਾਵਾਂ ਨੇ ਆਪਣੀ ਭੈਣ ਅਤੇ ਉਸਦੇ ਕਾਂਸਟੇਬਲ ਪਤੀ ਦਾ ਕੀਤਾ ਕ.ਤਲ

Must read

ਬਠਿੰਡਾ : ਬਠਿੰਡਾ ਦੇ ਭੁੱਚੋ ਮੰਡੀ ਨੇੜਲੇ ਪਿੰਡ ਦਸ਼ਮੇਸ਼ ਨਗਰ ‘ਚ ਬੀਤੀ ਰਾਤ ਕਰੀਬ 10 ਵਜੇ ਪਤੀ ਪਤਨੀ ਕਤਲ ਹੋਣ ਦੀ ਘਟਨਾ ਵਾਪਰੀ ਹੈ। ਤੇਜ਼ ਹਥਿਆਰਾਂ ਨਾਲ ਦੋਨਾਂ ਦਾ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਔਰਤ ਦੇ ਭਰਾ ‘ਤੇ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ। ਦੱਸਿਆ ਜਾ ਰਿਹਾ ਹੈ ਮਰਨ ਵਾਲਾ ਲੜਕਾ ਪੰਜਾਬ ਪੁਲਿਸ ਦਾ ਕਾਂਸਟੇਬਲ ਹੈ। ਫਿਲਹਾਲ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਪਿੰਡ ਵਾਸੀਆਂ ਅਨੁਸਾਰ ਲੜਕੀ ਮੁਹੱਲਾ ਕਲੀਨਿਕ ਬਠਿੰਡਾ ਵਿੱਚ ਸਿਹਤ ਮੁਲਾਜ਼ਮ ਸੀ। ਭੁੱਚੋ ਪੁਲਿਸ ਚੌਂਕੀ ਵੱਲੋਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂੁ ਕਰ ਦਿੱਤੀ ਹੈ। ਚੌਂਕੀ ਇੰਚਾਰਜ਼ ਹਰਬੰਸ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਤੁੰਗਵਾਲੀ ਹਾਲ ਆਬਾਦ ਆਦਰਸ਼ ਨਗਰ ਬਠਿੰਡਾ ਦੇ ਬਿਆਨਾਂ ’ਤੇ ਕੇਸ ਦਰਜ ਕੀਤਾ ਗਿਆ ਹੈ। ਮ੍ਰਿਤਕ ਦੇ ਭਰਾ ਸੰਦੀਪ ਸਿੰਘ ਵਾਸੀ ਤੁੰਗਵਾਲੀ ਨੇ ਦੱਸਿਆ ਕਿ ਉਸ ਦੇ ਵੱਡੇ ਭਰਾ ਹੈੱਡ ਕਾਂਸਟੇਬਲ ਜਗਮੀਤ ਸਿੰਘ ਨੇ ਬੇਅੰਤ ਕੌਰ ਉਰਫ ਮਨੀ ਵਾਸੀ ਦਸਮੇਸ਼ ਨਗਰ ਨਾਲ ਕੋਰਟ ਮੈਰਿਜ ਕਰਵਾਈ ਸੀ। ਇਸ ਸਮੇਂ ਬੇਅੰਤ ਕੌਰ ਆਪਣੇ ਪਿਤਾ ਦੇ ਘਰ ਰਹਿ ਰਹੀ ਸੀ।

ਐਤਵਾਰ ਸ਼ਾਮ ਨੂੰ ਉਹ ਆਪਣੇ ਪਿਤਾ ਕੇਵਲ ਸਿੰਘ ਅਤੇ ਭਰਾ ਜਗਮੀਤ ਸਿੰਘ ਨਾਲ ਆਪਣੇ ਮੌਜੂਦਾ ਘਰ ਆਦਰਸ਼ ਨਗਰ ਤੋਂ ਪਿੰਡ ਤੁੰਗਵਾਲੀ ਸਥਿਤ ਆਪਣੇ ਪੁਰਾਣੇ ਘਰ ਆਇਆ ਹੋਇਆ ਸੀ। ਜਿੱਥੇ ਉਸ ਨੇ ਆਪਣੇ ਪਿਤਾ ਨਾਲ ਘਰ ਦੀ ਸਫਾਈ ਕਰ ਰਹੇ ਸਨ ਅਤੇ ਇਸੇ ਦੌਰਾਨ ਜਗਮੀਤ ਸਿੰਘ ਕਾਰ ਲੈ ਕੇ ਆਪਣੀ ਪਤਨੀ ਨੂੰ ਮਿਲਣ ਚਲਾ ਗਿਆ।
ਉਸ ਨੇ ਦੋਸ਼ ਲਾਇਆ ਕਿ ਬਲਕਰਨ ਸਿੰਘ, ਕ੍ਰਿਪਾਲ ਸਿੰਘ ਅਤੇ ਹੰਸਾ ਸਿੰਘ ਨੇ ਉਸ ਦੇ ਭਰਾ ’ਤੇ ਹਮਲਾ ਕਰ ਦਿੱਤਾ। ਜਗਮੀਤ ਨੂੰ ਬਚਾਉਣ ਲਈ ਬੇਅੰਤ ਕੌਰ ਉਸ ‘ਤੇ ਪੈ ਪਈ ਅਤੇ ਰਹਿਮ ਦੀ ਭੀਖ ਮੰਗਣ ਲੱਗੀ ਪਰ ਮੁਲਜ਼ਮਾਂ ਨੇ ਉਸ ਦਾ ਵੀ ਕਤਲ ਕਰ ਦਿੱਤਾ। ਮ੍ਰਿਤਕ ਦੇ ਭਰਾ ਦੇ ਬਿਆਨਾਂ ’ਤੇ ਥਾਣਾ ਨਥਾਣਾ ਦੀ ਪੁਲੀਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article