ਬਾਲਟਾਲ ਵਿੱਚ ਵਿਗੜੀ ਸਿਹਤ, ਸ੍ਰੀਨਗਰ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ
ਲੁਧਿਆਣਾ, 10 ਜੁਲਾਈ
ਲੁਧਿਆਣਾ ਤੋਂ ਭੋਲੇ ਬਾਬਾ ਦੇ ਦਰਸ਼ਨ ਕਰਨ ਦੇ ਲਈ ਲੁਧਿਆਣਾ ਤੋਂ ਗਏ ਇੱਕ ਵੱਡੇ ਹੌਜ਼ਰੀ ਕਾਰੋਬਾਰੀ ਦੀ ਬਾਲਟਾਲ ਵਿੱਚ ਬਾਬਾ ਬਰਫਾਨੀ ਦੇ ਦਰਸ਼ਨ ਕਰਨ ਤੋਂ ਬਾਅਦ ਮੌਤ ਹੋ ਗਈ। ਪਹਾੜੀ ਖੇਤਰ ਵਿੱਚ ਆਕਸੀਜਨ ਦਾ ਪੱਧਰ ਘੱਟਣ ਕਾਰਨ ਬਾਲਟਾਲ ਬੇਸ ਕੈਂਪ ਵਿੱਚ ਉਨ੍ਹਾਂ ਨੂੰ ਸਾਹ ਲੈਣ ਵਿੱਚ ਕਾਫ਼ੀ ਤਕਲੀਫ਼ ਹੋਈ, ਜਿਸ ਤੋਂ ਬਾਅਦ ਸ੍ਰੀਨਗਰ ਦੇ ਇੱਕ ਹਸਪਤਾਲ ਵਿੱਚ ਲਿਆਉਂਦਾ ਗਿਆ, ਜਿਥੇ ਇਲਾਜ ਦੌਰਾਨ ਉਨ੍ਹਾਂ ਨੇ ਦਮ ਤੋੜ ਦਿੱਤਾ। ਹੌਜ਼ਰੀ ਕਾਰੋਬਾਰੀ ਦੀ ਪਛਾਣ 28 ਸਾਲਾਂ ਅੰਕਿਤ ਮਲਹੋਤਰਾ ਵੱਜੋਂ ਹੋਈ ਹੈ।
ਜਿਨ੍ਹਾਂ ਦਾ ਮਸ਼ਹੂਰ ਹੌਜ਼ਰੀ ਦੇ ਗੜ੍ਹ ਮੰਨੇ ਜਾਣ ਵਾਲੇ ਵੇਟਗੰਜ ਇਲਾਕੇ ਵਿੱਚ ਹੌਜ਼ਰੀ ਦਾ ਕਾਰੋਬਾਰੀ ਹੈ। ਉਹ ਉਥੋਂ ਆਪਣੇ ਦੋਸਤਾਂ ਦੇ ਨਾਲ ਦਰਸ਼ਨ ਕਰਨ ਲਈ ਗਏ ਸਨ। ਬੁੱਧਵਾਰ ਨੂੰ ਪਵਿੱਤਰ ਗੁਫ਼ਾ ਵਿੱਚ ਮੱਥਾ ਟੇਕਣ ਤੋਂ ਬਾਅਦ ਜਦੋਂ ਉਹ ਬਾਲਟਾਲ ਬੇਸ ਕੈਂਪ ਵੱਲ ਪੈਦਲ ਵਾਪਸ ਆ ਰਹੇ ਸਨ, ਤਾਂ ਰਸਤੇ ਵਿੱਚ ਅਚਾਨਕ ਉਨ੍ਹਾਂ ਦੀ ਸਿਹਤ ਖ਼ਰਾਬ ਹੋ ਗਈ। ਨਾਲ ਜਾ ਰਹੇ ਸਾਥੀਆਂ ਨੇ ਮੁਸਤੈਦੀ ਦਿਖਾਉਂਦਿਆਂ ਉਨ੍ਹਾਂ ਨੂੰ ਤੁਰੰਤ ਬਾਲਟਾਲ ਸਥਿਤ ਹਸਪਤਾਲ ਪਹੁੰਚਾਇਆ, ਜਿੱਥੇ ਮੁਢਲੇ ਇਲਾਜ ਤੋਂ ਬਾਅਦ ਵੀ ਸਥਿਤੀ ਨਾ ਸੁਧਰਦੀ ਦੇਖ ਡਾਕਟਰਾਂ ਨੇ ਉਨ੍ਹਾਂ ਨੂੰ ਸ੍ਰੀਨਗਰ ਦੇ ਹਸਪਤਾਲ ਲਈ ਰੈਫ਼ਰ ਕਰ ਦਿੱਤਾ। ਹਸਪਤਾਲ ਵਿੱਚ ਡਾਕਟਰਾਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਵੀਰਵਾਰ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਨਮ ਅੱਖਾਂ ਨਾਲ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਉਹ ਆਪਣੇ ਪਿੱਛੇ ਪਤਨੀ ਅਤੇ ਦੋ ਮਾਸੂਮ ਬੱਚੇ ਛੱਡ ਗਏ ਹਨ।
ਲੁਧਿਆਣਾ ਦੇ ਵੱਡੇ ਹੌਜ਼ਰੀ ਕਾਰੋਬਾਰੀ ਦੀ ਅਮਰਨਾਥ ਯਾਤਰਾ ਦੌਰਾਨ ਮੌਤ




