Tuesday, March 3, 2026
spot_img

ਲੁਧਿਆਣਾ ਦੀ ਸਾਉਥ ਸਿਟੀ ਦੀਆਂ 47 ਬਿਲਡਿੰਗਾਂ ’ਤੇ ਚੱਲ ਸਕਦਾ ਹੈ ਬੁਲਡੋਜ਼ਰ, ਪੜ੍ਹੋ ਲਿਸਟ ਵਿੱਚ ਕਿਸ ਕਿਸ ਦਾ ਨਾਮ

Must read


ਗਲਾਡਾ ਨੇ ਗੈਰਕਾਨੂੰਨੀ ਉਸਾਰੀਆਂ ਦੀ ਲਿਸਟ ਕੀਤੀ ਜਾਰੀ
ਹਾਈਕੋਰਟ ਵਿੱਚ ਚੱਲ ਰਹੀ ਹੈ ਰਿੱਟ ਪਟੀਸ਼ਨ, ਗਲਾਡਾ ਕਰੇਗਾ ਹੁਣ ਕਾਰਵਾਈ
ਦਿ ਸਿਟੀ ਹੈਡਲਾਈਨਸ
ਲੁਧਿਆਣਾ, 3 ਮਾਰਚ
ਲੁਧਿਆਣਾ ਦੀ ਸਭ ਤੋਂ ਮਹਿੰਗੇ ਮੰਨੇ ਜਾਣੀ ਵੀ ਸਾਊਥ ਸਿਟੀ ਦੀ ਮੇਨ ਰੋਡ ’ਤੇ 47 ਵੱਡੀਆਂ ਬਿਲਡਿੰਗਾਂ ’ਤੇ ਬੁਲਡੋਜ਼ਰ ਚੱਲ ਸਕਦਾ ਹੈ। ਗ੍ਰੇਟਰ ਲੁਧਿਆਣਾ ਏਰੀਆ ਡਿਵੈਪਲਮੈਂਟ ਅਥਾਰਿਟੀ (ਗਲਾਡਾ) ਨੇ 47 ਵੱਡੀਆਂ ਬਿਲਡਿੰਗਾਂ ਦੀ ਅੱਜ ਲਿਸਟ ਜਾਰੀ ਕੀਤੀ ਹੈ। ਜਿਸ ਦੇ ਵਿੱਚ ਬਿਲਡਿੰਗਾਂ ਦੇ ਨਾਮ ਤੇ ਲੋਕੇਸ਼ਨ ਵੀ ਸ਼ਾਮਲ ਹੈ।
ਗਲਾਡਾ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਮੁਤਾਬਕ
ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਲੁਧਿਆਣਾ ਸਿਟੀਜ਼ਨ ਕੌਂਸਲ ਅਤੇ ਹੋਰਾਂ ਵੱਲੋਂ ਸਿਵਲ ਰਿਟ ਪਟੀਸ਼ਨ (ਪੀ.ਆਈ.ਐਲ.) ਨੰਬਰ 85 ਆਫ਼ 2024 ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਚੰਡੀਗੜ੍ਹ ਵਿਖੇ ਦਾਇਰ ਕੀਤੀ ਗਈ ਹੈ। ਉਕਤ ਪਟੀਸ਼ਨ ਵਿੱਚ ਪਟੀਸ਼ਨਰਾਂ ਵੱਲੋ ਪ੍ਰਤਿਵਾਦੀਆਂ ਨੂੰ ਇਹ ਹੁਕਮ ਦੇਣ ਦੀ ਮੰਗ ਕੀਤੀ ਗਈ ਹੈ ਕਿ ਨੈਸ਼ਨਲ ਹਾਈਵੇ (ਐਨ.ਐਚ.-95ਏ), ਜੋ ਪਿੰਡ ਬਰੇਵਾਲ ਤੋਂ ਪਿੰਡ ਆਯਾਲੀ, ਲੁਧਿਆਣਾ ਤੱਕ ਲੰਘਦਾ ਹੈ, ਦੇ ਨਾਲ ਕਿਸੇ ਵੀ ਕਿਸਮ ਦਾ ਅਣ-ਅਧਿਕਾਰਤ ਕਬਜਾ ਜਾਂ ਗੈਰਕਾਨੂੰਨੀ ਉਸਾਰੀ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਚੱਲ ਰਹੀਆਂ ਗੈਰਕਾਨੂੰਨੀ ਉਸਾਰੀਆਂ ਨੂੰ ਹਟਾਇਆ ਜਾਵੇ।
ਉਪਰੋਕਤ ਕਾਰਵਾਈ ਦੇ ਸਬੰਧ ਵਿੱਚ, ਗਰੇਟਰ ਲੁਧਿਆਣਾ ਏਰੀਆ ਡਿਵੈਲਪਮੈਂਟ ਅਥਾਰਟੀ (ਗਲਾਡਾ) ਦੇ ਫੀਲਡ ਸਟਾਫ ਵੱਲੋਂ ਫਿਰੋਜ਼ਪੁਰ ਰੋਡ, ਲੁਧਿਆਣਾ (ਐਨ.ਐਚ.-95ਏ) ਤੋਂ ਲਾਧੋਵਾਲ (ਐਨ.ਐਚ.-44) ਤੱਕ ਜਾਂਦੇ ਕਨੈਕਟਿੰਗ ਰੋਡ, ਜੋ ਸਾਊਥ ਸਿਟੀ ਨੇੜੇ ਨਹਿਰ ਦੇ ਦੋਹਾਂ ਪਾਸਿਆਂ ਲੰਘਦਾ ਹੈ, ਉੱਤੇ ਕੀਤੀਆ ਗਈਆਂ ਗੈਰਕਾਨੂੰਨੀ ਉਸਾਰੀਆਂ ਦੀ ਵਿਸਥਾਰਪੂਰਵਕ ਜਾਂਚ ਕੀਤੀ ਗਈ। ਜਾਂਚ ਦੌਰਾਨ, ਉਕਤ ਸੜਕ ਦੇ ਨਾਲ ਬਣੇ ਹੇਠ ਲਿਖੇ 47 (ਸੈਂਤਾਲੀ) ਅਣ-ਅਧਿਕਾਰਤ ਵਪਾਰਕ ਸਥਾਪਨਾਵਾਂ ਦੀ ਪਹਿਚਾਣ ਕਰਕੇ ਰਿਪੋਰਟ ਤਿਆਰ ਕੀਤੀ ਗਈ :-

ਲੜੀ ਨੰ
ਵਪਾਰਕ ਸਥਾਪਨਾ ਦਾ ਨਾਮ
 
Numi
 
Sartaj Sweets, Soni Center- Vipan Puri
 
Vipin Puri
 
Un-authorized construction
 
Taneja properties
 
Ranjodh Singh
 
Jasleen Choudhary
 
Taneja Property Advisor
 
Jaggi Estates
 
Bhagya Homes
 
Goyal Ply Store
 
Fortune Land Developers
 
R K Wines
 
Jugnoo (Food & beverage)
 
J9 (Urban vibes)
 
Un-authorized  construction
 
Neelam Properties
 
Le Antres
 
The Winter Garden
 
Baba Chicken
 
Captain Real Estate
 
Regal Properties
 
Baskin Robbins
 
DBN Properties
 
Bake fresh
 
Day Night 24/7, RS Medicare, Cxy Saloon and Spa
 
Kothari Marbles(JIM & Spa)
 
Belgian waffle, all day coffee company, Tattvam, Eat N Meat
 
HDFC Bank
 
Chawla AV solution (innovative theaters)
 
RanvirLikhi Design
 
Un-authorized construction
 
Bassera Properties
 
Sukhmani Properties
 
Chabbra Promoters & Developers
 
Jaskaran Deol
 
Subway
 
Green House Café
 
DECCON Gallery [Bike Studio, Ecstasy (Dance Studio)]
 
Xero Courtyard (Obrah Restobar, Leela Salon)
 
Karan Puri(De Kartinoz)
 
Chawla Chicken
 
Talwar Properties
 
Club-91 (Snooker, bikes)
 
JM Creations(Un-authorized Construction)
 
Garden Grill(Hot N Spicy)
 
Rajneesh Syal
- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article