Monday, May 20, 2024
spot_img

ਲੁਧਿਆਣਾ: ਆਸ਼ੂ ਦੀ ਥਾਂ ਵੜਿੰਗ ਨੂੰ ਟਿਕਟ ਮਿਲਣ ‘ਤੇ ਕਾਂਗਰਸ ‘ਚ ਵਧਿਆ ਅੰਦਰੂਨੀ ਕਲੇਸ਼, ਵਰਕਰਾਂ ਨੇ ਕਿਹਾ . . . . .

Must read

ਲੁਧਿਆਣਾ ਤੋਂ ਬਾਹਰੀ ਉਮੀਦਵਾਰ ਰਾਜਾ ਵੜਿੰਗ ਨੂੰ ਲੋਕ ਸਭਾ ਟਿਕਟ ਮਿਲਣ ‘ਤੇ ਕਾਂਗਰਸ ਵਰਕਰਾਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਹੈ ਅਤੇ ਆਸ਼ੂ ਦੀ ਥਾਂ ਵੜਿੰਗ ਨੂੰ ਟਿਕਟ ਮਿਲਣ ‘ਤੇ ਕਾਂਗਰਸ ‘ਚ ਅੰਦਰੂਨੀ ਕਲੇਸ਼ ਵੱਧ ਗਿਆ ਹੈ। ਲੁਧਿਆਣਾ ਦੇ ਕਾਂਗਰਸੀ ਵਰਕਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਰਾਜਾ ਵੜਿੰਗ ਦੀ ਸਪੋਰਟ ਨਹੀਂ ਕਰਨਗੇ। ਬੀਤੇ ਦਿਨੀਂ ਰਾਜਾ ਵੜਿੰਗ ਨੂੰ ਲੁਧਿਆਣਾ ਮਿਲਣ ਦੀਆਂ ਚਰਚਾਵਾਂ ‘ਤੇ ਕਈ ਵਰਕਰਾਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟਾਂ ਵੀ ਪਾਈਆਂ ਹਨ ਕਿ ਜੇਕਰ ਲੁਧਿਆਣਾ ਵਿੱਚ ਕਾਂਗਰਸ ਕਿਸੇ ਬਾਹਰੀ ਉਮੀਦਵਾਰ ਨੂੰ ਲੈ ਕੇ ਆਉਂਦੀ ਹੈ ਤਾਂ ਸਾਡੇ ਸਭਨਾਂ ਵੱਲੋਂ ਜੈ ਸ਼੍ਰੀ ਰਾਮ।

ਦੱਸ ਦਈਏ ਪਿਛਲੇ ਮਹੀਨੇ ਰਵਨੀਤ ਸਿੰਘ ਬਿੱਟੂ ਵੀ ਕਾਂਗਰਸ ਛੱਡ ਕੇ ਭਾਜਪਾ ਪਾਰਟੀ ‘ਚ ਸ਼ਾਮਿਲ ਹੋ ਗਏ ਸਨ ਜਿਸ ਨਾਲ ਕਾਂਗਰਸ ਨੂ ਬਹੁਤ ਵੱਡਾ ਝਟਕਾ ਲੱਗਿਆ ਸੀ। ਪਰ ਹੁਣ ਰਾਜਾ ਵੜਿੰਗ ਅਤੇ ਰਵਨੀਤ ਸਿੰਘ ਲੋਕ ਸਭਾ ਹਲਕਾ ਲੁਧਿਆਣਾ ਤੋਂ ਇੱਕ-ਦੂਜੇ ਨੂੰ ਟੱਕਰ ਦੇਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article