Sunday, January 19, 2025
spot_img

ਰੈਂਪ ਵਾਕ ‘ਚ ਸਾਰਾ ਅਲੀ ਖਾਨ ਨੇ ਲੁਧਿਆਣਵੀਆਂ ਦਾ ਜਿੱਤਿਆ ਦਿਲ

Must read

ਲੁਧਿਆਣਾ ਦੇ ਸਨਵਿਊ ਇਨਕਲੇਵ ‘ਚ ਐਤਵਾਰ ਨੂੰ ਆਯੋਜਿਤ ਇਕ ਸ਼ਾਨਦਾਰ ਫ਼ੈਸ਼ਨ ਸ਼ੋਅ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਸ਼ੋਅ ‘ਚ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸਾਰਾ ਅਲੀ ਖਾਨ ਨੇ ਵੀ ਆਪਣੇ ਗਲੈਮਰਸ ਅੰਦਾਜ਼ ਨਾਲ ਫੈਸ਼ਨ ਦੀ ਦੁਨੀਆਂ ਨੂੰ ਸਜਾ ਦਿੱਤਾ। ਇਸ ਸ਼ੋਅ ਵਿੱਚ ਫ਼ੈਸ਼ਨ ਮਾਡਲਜ਼ ਨੇ ਸ਼ਾਨਦਾਰ ਡਿਜ਼ਾਈਨਰ ਆਊਟਫਿੱਟ ਨਾਲ ਲੁਧਿਆਣੇ ਦੇ ਲੋਕਾਂ ਦਾ ਦਿਲ ਜਿੱਤ ਲਿਆ।

ਰੈਂਪ ਵਾਕ ‘ਚ ਸਿਰਫ਼ ਫ਼ੈਸ਼ਨ ਦੇ ਨਵੇਂ ਟ੍ਰੈਂਡਜ ਹੀ ਨਹੀਂ ਬਲਕਿ ਬਾਲੀਵੁੱਡ ਦੇ ਸਟਾਰਜ ਦੀ ਮੌਜੂਦਗੀ ਨੇ ਵੀ ਇਸ ਈਵੈਂਟ ਨੂੰ ਰੋਮਾਂਚਕ ਬਣਾ ਦਿੱਤਾ।

ਦੇਸ਼ ਦੇ ਮਸ਼ਹੂਰ ਛੇ ਫੈਸ਼ਨ ਡਿਜ਼ਾਇਨਰਜ ਦੇ ਗਾਰਮੈਂਟਸ ਦੀ ਨਵੀਂ ਕਲੈਕਸ਼ਨ, ਰੈਂਪ ਵਾਕ ‘ਤੇ ਵਿਦੇਸ਼ੀ ਮਾਡਲਜ਼ ਦਾ ਇਕੱਠ ਅਤੇ ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੀ ਝਲਕ ਪਾਉਣ ਲਈ ਲੋਕ ਬੇਤਾਬ ਦਿਖੇ। ਇਕ ਘੰਟੇ ਦੇ ਇਸ ਈਵੈਂਟ ਵਿੱਚ ਸ਼ਹਿਰ ਦੀ ਮਾਰਕੀਟ ਦੀ ਸ਼ਾਮ ‘ਚ ਰੌਣਕ ਲੱਗ ਗਈ। ਇਸ ਦੌਰਾਨ ਸਾਰਾ ਅਲੀ ਖਾਨ ਨੇ ਲੁਧਿਆਣਵੀਆਂ ਦੀ ਤਰੀਫ਼ ਕੀਤੀ।

ਸਾਰਾ ਨੇ ਈਵੈਂਟ ਤੋਂ ਪਹਿਲਾਂ ਸਨਵਿਊ ਮਾਰਕੀਟ ਦੀ ਸੈਰ ਕੀਤੀ। ਉਨ੍ਹਾਂ ਨੇ ਕਿਹਾ ਕਿ ਧਿਆਣਵੀ ਸਦਾ ਖੁਸ਼ ਰਹਿ ਕੇ ਜ਼ਿੰਦਗੀ ਜਿਉਂਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਅਨੁਰਾਗ ਬਾਸੂ ਨਾਲ ਉਨ੍ਹਾਂ ਦੀ ਫਿਲਮ ਆ ਰਹੀ ਹੈ। ਜਿਸ ਵਿੱਚ ਆਦਿਤਿਆ ਰਾਏ ਸਾਰਾ ਨਾਲ ਮੌਜੂਦ ਹੋਣਗੇ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article