Sunday, December 22, 2024
spot_img

ਮੋਗਾ ‘ਚ NIA ਦੀ ਵੱਡੀ ਕਾਰਵਾਈ, ਪਿੰਡ ਬਿਲਾਸਪੁਰ ‘ਚ ਟਰੱਕ ਡਰਾਈਵਰ ਦੇ ਘਰ ਮਾਰੀ ਰੇਡ, ਜਾਣੋ ਵਜ੍ਹਾ

Must read

ਮੋਗਾ, 20 ਸਤੰਬਰ : ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਪਿੰਡ ਬਿਲਾਸਪੁਰ ਵਿੱਚ ਟਰੱਕ ਡਰਾਈਵਰ ਕੁਲਵੰਤ ਸਿੰਘ ਦੇ ਘਰ NIA ਨੇ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਛਾਪਾ ਮਾਰਿਆ। ਡਰਾਈਵਰ ਕੁਲਵੰਤ ਸਿੰਘ ਰਾਮਪੁਰਾ ਵਿੱਚ ਇੱਕ ਸੀਮਿੰਟ ਫੈਕਟਰੀ ਵਿੱਚ ਟਰੱਕ ਡਰਾਈਵਰ ਹੈ। ਜਾਣਕਾਰੀ ਅਨੁਸਾਰ ਕੁਲਵੰਤ ਸਿੰਘ ਸੋਸ਼ਲ ਮੀਡੀਆ ‘ਤੇ ਖਾਲਿਸਤਾਨ ਸਬੰਧੀ ਪੋਸਟਾਂ ਸ਼ੇਅਰ ਕਰਦਾ ਸੀ। ਜਿਸ ਸੰਬੰਧ ਵਿੱਚ NIA ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਡਰਾਈਵਰ ਕੁਲਵੰਤ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਐਨਆਈਏ ਦੀ ਟੀਮ ਪੁੱਛਗਿੱਛ ਲਈ ਉਨ੍ਹਾਂ ਦੇ ਘਰ ਆਈ ਸੀ। ਟੀਮ ਨੇ ਕਰੀਬ 4 ਘੰਟੇ ਤੱਕ ਘਰ ਦੀ ਤਲਾਸ਼ੀ ਲਈ ਅਤੇ ਉਸ ਤੋਂ ਪੁੱਛਗਿੱਛ ਕੀਤੀ। ਕੁਲਵੰਤ ਸਿੰਘ ਨੇ ਦੱਸਿਆ ਕਿ ਉਹ ਆਪਣੇ ਸੋਸ਼ਲ ਮੀਡੀਆ ‘ਤੇ ਖਾਲਿਸਤਾਨ ਨਾਲ ਸਬੰਧਤ ਪੋਸਟਾਂ ਸ਼ੇਅਰ ਕਰਦਾ ਸੀ। ਟੀਮ ਨੇ ਇਸ ਸਬੰਧੀ ਪੁੱਛਗਿੱਛ ਕੀਤੀ। ਮੋਬਾਈਲ ਚੈੱਕ ਕੀਤਾ ਅਤੇ ਚਲਾ ਗਿਆ। ਟੀਮ ਨੇ ਕੋਈ ਨੋਟਿਸ ਨਹੀਂ ਦਿੱਤਾ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article