ਪੰਜਾਬ ਵਿੱਚ ਪੰਚਾਇਤੀ ਚੋਣਾਂ ਤੋਂ ਪਹਿਲਾਂ ਸੁਨੀਲ ਜਾਖੜ ਨੇ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਉਹ ਭਾਜਪਾ ਹਾਈਕਮਾਂਡ ਵਲੋਂ ਮਨਜ਼ੂਰ ਕੀਤਾ ਗਿਆ ਜਾਂ ਨਹੀਂ ਅੱਜ ਤੱਕ ਭੇਦ ਬਣਿਆ ਹੋਇਆ ਹੈ। ਅਸਤੀਫੇ ਨੂੰ ਲੈਕੇ ਅੱਜ ਫਿਰ ਚਰਚਾ ਛਿੜ ਗਈ। ਬੀਜੇਪੀ ਦੇ ਪ੍ਰਧਾਨ ਵਲੋਂ ਅਸਤੀਫੇ ਦਿੱਤੇ ਜਾਣ ਬਾਰੇ ਅੱਜ ਸ਼ੋਸ਼ਲ ਮੀਡੀਆ ਤੇ Video ਵਾਇਰਲ ਹੋ ਰਹੀ ਹੈ। ਜਿਸ ਵਿੱਚ ਉਨ੍ਹਾਂ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਨੇ ਪੰਜਾਬ ਪ੍ਰਧਾਨਗੀ ਤੌ ਅਸਤੀਫਾ ਦਿੱਤਾ ਹੈ, ਉਸ ਦਾ ਕਿ ਬਣਿਆ ਉਸ ਬਾਰੇ ਅੱਜ ਵੀ ਭੇਦ ਬਣਿਆ ਹੋਇਆ ਹੈ। ਉਹ ਉਸ ਮਾਮਲੇ ਵਿੱਚ ਅਜੇ ਵੀ ਚੁੱਪ ਹਨ।
ਦਸ ਦੇਈਏ ਕਿ ਭਾਜਪਾ ਆਗੂ ਸੁਨੀਲ ਜਾਖੜ ਪੰਜਾਬ ਵਿੱਚ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਵਿੱਚ ਸੁਨੀਲ ਜਾਖੜ ਗਾਇਬ ਨਜ਼ਰ ਆ ਰਹੇ ਹਨ। ਜਦਕਿ ਭਾਜਪਾ ਦੇ ਕੇਂਦਰ ਤੇ ਪੰਜਾਬ ਦੇ ਸਾਰੇ ਨੇਤਾਵਾਂ ਵਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਹ ਵੀ ਸਵਾਲ ਓਹ ਕਰ ਰਹੇ ਹਨ ਕਿ ਜੇਕਰ ਜਾਖੜ ਨੇ ਪਰਧਾਨ ਦੀ ਜ਼ਿੰਮੇਵਾਰ ਨਹੀਂ ਸੀ ਨਿਭਾਉਣੀ ਤਾਂ ਆਪਣੀ ਫੋਟੋ ਤੇ ਵੀਡੀਉ ਕਰਵਾਉਣ ਲਈ ਚੰਡੀਗੜ੍ਹ ਵਿੱਚ ਪ੍ਰਧਾਨ ਮੰਤਰੀ ਕੋਲ ਕਿਓਂ ਪੁੱਜੇ ? ਓਹ NDA ਦੀ ਮੀਟਿੰਗ ਵਿੱਚ ਸ਼ਾਮਲ ਕਿਓਂ ਹੋਏ? ਇਸ ਮੁੱਦੇ ‘ਤੇ ਪੰਜਾਬ ਭਾਜਪਾ ਨੇਤਾਵਾਂ ਅਤੇ ਵਰਕਰਾਂ ਬਹੁਤ ਔਖੇ ਹਨ ਕਿ ਪਾਰਟੀ ਬਿਨਾਂ ਸੂਬਾ ਪ੍ਰਧਾਨ ਤੋਂ ਚੋਣ ਮੈਦਾਨ ਵਿੱਚ ਹੈ। ਦਸ ਦੇਈਏ ਕਿ ਸੁਨੀਲ ਜਾਖੜ ਨੇ ਉਹ ਪਿਛਲੇ ਕਈ ਦਿਨਾਂ ਤੋਂ ਪਾਰਟੀ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ।