ਦਿ ਸਿਟੀ ਹੈੱਡ ਲਾਈਨਸ
ਫਰਵਰੀ ਮਹੀਨੇ ਵਿੱਚ ਬੈਂਕਾਂ ਵਿੱਚ ਛੁੱਟੀਆਂ ਦੀ ਭਰਮਾਰ ਹੈ। ਭਾਰਤੀ ਰਿਜ਼ਰਵ ਬੈਂਕ ਨੇ ਸਾਲ 2024, ਫਰਵਰੀ ਮਹੀਨੇ ਵਿੱਚ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਕਈ ਤਿਉਹਾਰਾਂ ਦੀਆਂ ਛੁੱਟੀਆਂ ਤੋਂ ਇਲਾਵਾ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆਂ ਸ਼ਾਮਲ ਹਨ।ਭਾਰਤੀ ਰਿਜ਼ਰਵ ਬੈਂਕ ਦੀ ਅਧਿਕਾਰਤ ਵੈੱਬਸਾਈਟ ‘ਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਫਰਵਰੀ ਮਹੀਨੇ ਦੇ 29 ਦਿਨਾਂ ‘ਚੋਂ 11 ਦਿਨ ਬੈਂਕ ਬੰਦ ਰਹਿਣਗੇ। ਜੇਕਰ ਬੈਂਕਾਂ ਦੀਆਂ ਛੁੱਟੀਆਂ ਹਨ ਤਾਂ ਤੁਹਾਡੇ ਬੈਂਕ ਨਾਲ ਜੁੜੇ ਜ਼ਰੂਰੀ ਕੰਮ ਅਟਕ ਸਕਦੇ ਹਨ।
ਫਰਵਰੀ 2024 ਵਿੱਚ ਹਫ਼ਤਾਵਾਰੀ ਬੈਂਕ ਛੁੱਟੀਆਂ:
• 4 ਫਰਵਰੀ 2024: ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। • 10 ਫਰਵਰੀ 2024: ਮਹੀਨੇ ਦੇ ਦੂਜੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ। • 11 ਫਰਵਰੀ 2024: ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।• 18 ਫਰਵਰੀ 2024: ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।• 24 ਫਰਵਰੀ 2024: ਮਹੀਨੇ ਦੇ ਚੌਥੇ ਸ਼ਨੀਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।• 25 ਫਰਵਰੀ 2024: ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ ਰਹਿਣਗੇ।
ਇਸ ਤੋਂ ਇਲਾਵਾ ਸਰਸਵਤੀ ਪੂਜਾ, ਛਤਰਪਤੀ ਸ਼ਿਵਾਜੀ ਜੈਅੰਤੀ ਸਮੇਤ ਵੱਖ-ਵੱਖ ਤਿਉਹਾਰਾਂ ਦੇ ਮੌਕੇ ‘ਤੇ ਦੇਸ਼ ‘ਚ ਸੂਬਾ ਪੱਧਰ ‘ਤੇ ਵੀ ਫਰਵਰੀ ‘ਚ ਬੈਂਕ ਕਈ-ਕਈ ਦਿਨ ਬੰਦ ਰਹਿਣਗੇ ਤਾਂ ਆਓ ਜਾਣਦੇ ਹਾਂ ਇਸ ਬਾਰੇ
• 14 ਫਰਵਰੀ 2024: ਬਸੰਤ ਪੰਚਮੀ ਅਤੇ ਸਰਸਵਤੀ ਪੂਜਾ ਦੇ ਮੌਕੇ ‘ਤੇ ਬੈਂਕ ਬੰਦ ਰਹਿਣਗੇ।• 15 ਫਰਵਰੀ 2024: ਲੁਈ ਨਗਈ ਨੀ ਦੇ ਮੌਕੇ ‘ਤੇ ਇੰਫਾਲ ਵਿੱਚ ਬੈਂਕ ਬੰਦ ਰਹਿਣਗੇ।• 19 ਫਰਵਰੀ 2024: ਮਹਾਰਾਸ਼ਟਰ ਵਿੱਚ ਛਤਰਪਤੀ ਸ਼ਿਵਾਜੀ ਜਯੰਤੀ ਕਾਰਨ ਬੈਂਕ ਬੰਦ ਰਹਿਣਗੇ।• 20 ਫਰਵਰੀ 2024: ਰਾਜ ਦਿਵਸ ਦੇ ਮੌਕੇ ‘ਤੇ ਆਈਜ਼ੌਲ ਅਤੇ ਈਟਾਨਗਰ ਵਿੱਚ ਬੈਂਕ ਬੰਦ ਰਹਿਣਗੇ।• 26 ਫਰਵਰੀ 2024: ਨਯੋਕੁਮ ਦੇ ਦਿਨ ਈਟਾਨਗਰ ਵਿੱਚ ਬੈਂਕ ਬੰਦ ਰਹਿਣਗੇ।