ਪ੍ਰਧਾਨ ਮੰਤਰੀ ਪੌਸ਼ਣ ਯੋਜਨਾ (ਪਹਿਲਾਂ ਮਿਡ-ਡੇਅ ਮੀਲ ਸਕੀਮ) ਤਹਿਤ, ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਦਿਤੇ ਜਾਣ ਵਾਲੇ ਦੁਪਹਿਰ ਦੇ ਖਾਣੇ ਦੇ ਮੀਨੂ ਵਿਚ ਬਦਲਾਅ ਕੀਤੇ ਗਏ ਹਨ। ਨਵਾਂ ਹਫ਼ਤਾਵਾਰੀ ਮੀਨੂ 1 ਜੁਲਾਈ ਤੋਂ 31 ਜੁਲਾਈ ਤਕ ਲਾਗੂ ਰਹੇਗਾ।
ਇਸ ਸਬੰਧੀ ਜਨਰਲ ਮੈਨੇਜਰ ਮਿਡ- ਡੇਅ ਮੀਲ ਸੁਸਾਇਟੀ ਵਲੋਂ ਜਾਰੀ ਹਦਾਇਤਾਂ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਨਵੇਂ ਹਫ਼ਤਾਵਾਰੀ ਮੀਨੂ ਦੇ ਅਨੁਸਾਰ, ਸੋਮਵਾਰ ਨੂੰ ਦਾਲ ਅਤੇ ਰੋਟੀ, ਮੰਗਲਵਾਰ ਨੂੰ ਰਾਜਮਾ-ਚੌਲ ਅਤੇ ਖੀਰ, ਬੁੱਧਵਾਰ ਨੂੰ ਕਲੇ ਜਾਂ ਚਿਟੇ ਛੋਲੇ (ਆਲੂਆਂ ਦੇ ਨਾਲ) ਅਤੇ ਪੂਰੀ ਜਾਂ ਰੋਟੀ, ਵੀਰਵਾਰ ਨੂੰ ਆਲੂ-ਪਿਆਜ਼ ਪਕੌੜਿਆਂ ਦੇ ਨਾਲ ਕੜ੍ਹੀ ਅਤੇ ਚੌਲ, ਸ਼ੁੱਕਰਵਾਰ ਨੂੰ ਮੌਸਮੀ ਸਬਜ਼ੀਆਂ ਅਤੇ ਰੋਟੀ, ਜਦਕਿ ਸ਼ਨੀਵਾਰ ਨੂੰ ਸਾਬਤ ਮਾਂਹ ਦੀ ਦਾਲ, ਚੌਲ ਅਤੇ ਮੌਸਮੀ ਫਲ ਪਰੋਸੇ ਜਾਣਗੇ।




