ਲੁਧਿਆਣਾ ਭਾਜਪਾ ਨੇ ਆਪਣੇ ਕਈ ਆਗੂਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਸਾਬਕਾ ਕੌਂਸਲਰਾਂ ਸਮੇਤ ਇੱਕ ਦਰਜਨ ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਇਸ ਵਿਚ ਸਰਬਜੀਤ ਸਿੰਘ ਕਾਕਾ, ਪਰਮਿੰਦਰ ਸਿੰਘ ਲਾਪਰਾ, ਸੁਰਜੀਤ ਸਿੰਘ ਰਾਏ, ਬਲਵਿੰਦਰ ਸਿੰਘ ਬਿੰਦਰ, ਮੰਨੂ ਅਰੋੜਾ, ਅਮਰਜੀਤ ਸਿੰਘ ਕਾਲੀ, ਸਰਵਨ ਅੱਤਰੀ, ਅਜੇ ਗੋਸਵਾਮੀ, ਸ਼ਿਵ ਦੇਵੀ ਗੋਸਵਾਮੀ, ਸੀਮਾ ਸ਼ਰਮਾ ਪਤਨੀ ਸ਼ਿਆਮ ਸ਼ਾਸਤਰੀ, ਸ਼ਿਆਮ ਸ਼ਾਸਤਰੀ, ਹਰਜਿੰਦਰ ਸਿੰਘ, ਕੁਲਦੀਪ ਸ਼ਰਮਾ, ਸੰਦੀਪ ਮਨੀ, ਨਰੇਸ਼ ਸਿਆਲ, ਅਨੀਤਾ ਸ਼ਰਮਾ ਸ਼ਾਮਲ ਹਨ ਜਿਨ੍ਹਾਂ ਨੂੰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ।
ਭਾਜਪਾ ਲੁਧਿਆਣਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਇੰਚਾਰਜ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਅਤੇ ਹੋਰ ਸੀਨੀਅਰ ਭਾਜਪਾ ਆਗੂਆਂ ਵੱਲੋਂ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲੁਧਿਆਣਾ ਭਾਜਪਾ ਦੀ ਕੋਰ ਕਮੇਟੀ ਨੇ ਇਨ੍ਹਾਂ ਆਗੂਆਂ ਨੂੰ ਤੁਰੰਤ ਪ੍ਰਭਾਵ ਨਾਲ 6 ਸਾਲ ਲਈ ਪਾਰਟੀ ‘ਚੋਂ ਕੱਢ ਦਿੱਤਾ ਗਿਆ ਹੈ। ਇਨ੍ਹਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਕੱਢਿਆ ਗਿਆ ਹੈ।