ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਗਿਆਨੀ ਕੁਲਦੀਪ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਦੀ ਤਾਜਪੋਸ਼ੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਰੱਖੀ ਗਈ ਸੀ। ਕੁੱਝ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਵਿਰੋਧ ਕਰਨ ‘ਤੇ ਪ੍ਰਸ਼ਾਸ਼ਨ ਵੱਲੋਂ ਲਗਾਤਾਰ ਫੋਨ ‘ਤੇ ਇਤਲਾਹ ਦੇਣ ‘ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਮਾਹੌਲ ਖਰਾਬ ਹੋ ਸਕਦਾ ਹੈ। ਇਨ੍ਹਾਂ ਹਲਾਤਾਂ ਨੂੰ ਮੁੱਖ ਰੱਖਦਿਆਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਦੀ ਤਾਜਪੋਸ਼ੀ ਅੰਮ੍ਰਿਤ ਵੇਲੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਪੰਜ ਪਿਆਰਿਆ ਵੱਲੋ ਦਸਤਾਰ ਦੇ ਕੇ ਕੀਤੀ ਗਈ।
SGPC ਸਕੱਤਰ ਨੇ ਦੱਸਿਆ ਕਿ ਇਸ ਉਪਰੰਤ ਗਿਆਨੀ ਕੁਲਦੀਪ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਗਏ। ਉਸ ਸਮੇਂ ਇਸ਼ਨਾਨ ਸੇਵਾ ਮੁਕੰਮਲ ਹੋ ਚੁੱਕੀ ਸੀ। ਅਤੇ ਤਖ਼ਤ ਸਾਹਿਬ ‘ਤੇ ਸ਼ਸ਼ਤਰ ਬਿਰਾਜਮਾਨ ਕੀਤੇ ਜਾ ਚੁੱਕੇ ਸਨ। ਅਰਦਾਸ ਦੇ ਸਮੇਂ ਗਿਆਨੀ ਕੁਲਦੀਪ ਸਿੰਘ ਮੌਜੂਦ ਸਨ ਅਤੇ ਉਸ ਸਮੇਂ ਸੰਗਤਾਂ ਵੀ ਮੌਜੂਦ ਸਨ।
ਕੁੱਝ ਵਿਅਕਤੀਆਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਜਿਸ ਸਮੇਂ ਗਿਆਨੀ ਕੁਲਦੀਪ ਸਿੰਘ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਗਏ ਤਾਂ ਉੱਥੇ ਸ਼ਸ਼ਤਰ ਵੀ ਬਿਰਾਜਮਾਨ ਨਹੀਂ ਸਨ। ਉਨ੍ਹਾਂ ਕਿਹਾ ਕਿ ਮੈਂ ਸੰਗਤਾਂ ਨੂੰ ਬੇਨਤੀ ਕਰਦਾ ਕਿ ਇਨ੍ਹਾਂ ਅਫਵਾਹਾਂ ਵੱਲ ਧਿਆਨ ਨਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਇਸ ਦੀ ਵੀਡੀਓ ਜਾਰੀ ਕਰ ਰਹੇ ਹਾਂ ਜਿਸ ਸਮੇਂ ਗਿਆਨੀ ਕੁਲਦੀਪ ਸਿੰਘ ਤਖ਼ਤ ਸਾਹਿਬ ਗਏ ਉਸ ਸਮੇਂ ਸ਼ਸ਼ਤਰ ਸਜਾਏ ਜਾ ਚੁਕੇ ਸਨ। ਉਨ੍ਹਾਂ ਕਿਹਾ ਕਿ ਇਹ ਕਹਿਣਾ ਗਲਤ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ ਗੱਲਾਂ ਨਾਲ ਸਿੱਖ ਪੰਥ ਵਿੱਚ ਦੁਵਿਧਾ
ਪੈਦਾ ਹੁੰਦੀ ਹੈ।