ਕੋਰੋਨਾ ਨੂੰ ਲੈ ਕੇ WHO ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ। ਫੋਨ ‘ਤੇ ਵੀ ਕੋਰੋਨਾ ਨੂੰ ਲੈ ਕੇ ਇਕ ਮੈਸੇਜ ਸਾਂਝਾ ਕੀਤਾ ਜਾ ਰਿਹਾ ਹੈ। WHO ਦੀਆਂ ਗਾਈਡਲਾਈਨ ਵਿਚ ਕੋਰੋਨਾ ਦੇ ਨਵੇਂ ਵੇਰੀਐਂਟ ਐਨ.ਬੀ.1.8.1 ਬਾਰੇ ਵੀ ਖੁਲਾਸਾ ਕੀਤਾ ਗਿਆ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਨਵੇਂ ਵੈਰੀਐਂਟ ਦੇ ਫੈਲਣ ਨਾਲ ਲਾਗਾਂ ਵਿੱਚ ਵਾਧਾ ਹੋ ਸਕਦਾ ਹੈ ।
ਕੋਰੋਨਾ ਦਾ ਨਵਾਂ ਵੈਰੀਐਂਟ ਖਾਸ ਕਰਕੇ ਏਸ਼ੀਆ ਦੇਸ਼ਾਂ ਵਿਚ ਜ਼ਿਆਦਾ ਫੈਲ ਰਿਹਾ ਹੈ। ਬਹੁਤ ਲੋਕ ਕੋਰੋਨਾ ਦੀ ਲਪੇਟ ਵਿਚ ਆ ਰਹੇ ਹਨ। ਭਾਰਤ ਵਿਚ ਵੀ ਕੋਰੋਨਾ ਕੇਸਾਂ ਵਿਚ ਵਾਧਾ ਹੋ ਰਿਹਾ ਹੈ। ਹੁਣ WHO ਨੇ ਕੋਰੋਨਾ ਨੂੰ ਲੈ ਕੇ ਮੈਸੇਜ ਦੇ ਕੇ ਵੀ ਅਲਰਟ ਜਾਰੀ ਕੀਤਾ ਹੈ। WHO ਦਾ ਕਹਿਣਾ ਹੈ ਕਿ ਇਸ ਵੈਰੀਐਂਟ ਦੀ ਜਾਂਚ ਚੱਲ ਰਹੀ ਹੈ। WHO ਨੇ ਕਿਹਾ ਹੈ ਕਿ ਮੌਜੂਦਾ ਨਵਾਂ ਵੈਰੀਐਂਟ ਮੌਸਮੀ ਪੈਟਰਨ ਨਾਲ ਮੇਲ ਖਾਧਾ ਹੈ।WHO ਵੱਲੋਂ ਵਾਇਰਸ ਨੂੰ ਰੋਕਣ ਲਈ ਤੁਰੰਤ ਕਾਰਵਾਈ ਦੀ ਸਲਾਹ ਦਿੱਤੀ ਗਈ ਹੈ। ਇਸ ਲਈ ਟੀਕਾਕਰਨ, ਮਾਸਕ ਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਬਾਕੀ ਸਾਰੇ ਵੈਰੀਐਂਟ ਨਾਲੋਂ ਨਵਾਂ ਵੈਰੀਐਂਟ ਖਤਰਨਾਕ ਹੋ ਸਕਦਾ ਹੈ। ਬਹੁਤ ਸਾਰੇ ਲੋਕ ਨਵੇਂ ਵੈਰੀਐਂਟ ਤੋਂ ਪਾਜੀਟਿਵ ਪਾਏ ਜਾ ਰਹੇ ਹਨ।